ਚੰਡੀਗੜ੍ਹ :- ਬੀ.ਬੀ.ਐੱਮ.ਬੀ. ਅਤੇ ਪੰਜਾਬ ਵਾਸੀਆਂ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਭਾਖੜਾ ਡੈਮ ਦਾ ਪਾਣੀ ਪੱਧਰ ਲਗਾਤਾਰ ਘਟ ਰਿਹਾ ਹੈ। ਸੋਮਵਾਰ ਨੂੰ ਇਹ ਪੱਧਰ 1677.39 ਫੁੱਟ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਦੌਰਾਨ ਗੋਬਿੰਦ ਸਾਗਰ ਝੀਲ ਵਿੱਚ 55,388 ਕਿਊਸਿਕ ਪਾਣੀ ਦਾ ਵਹਾਅ ਰਿਹਾ। ਡੈਮ ਤੋਂ 70,000 ਕਿਊਸਿਕ ਪਾਣੀ ਛੱਡਿਆ ਗਿਆ, ਜੋ ਕਿ ਦੋ ਦਿਨ ਪਹਿਲਾਂ ਦੇ 85,000 ਕਿਊਸਿਕ ਨਾਲੋਂ ਘੱਟ ਹੈ।