ਚੰਡੀਗੜ੍ਹ :- ਮੁੱਖ ਮੰਤਰੀ ਭਗਵੰਤ ਮਾਨ ਅੱਜ ਫੋਰਟਿਸ ਹਸਪਤਾਲ ਦੇ ਕਮਰੇ ਵਿਚੋਂ ਪੰਜਾਬ ਕੈਬਨਿਟ ਦੀ ਮਹੱਤਵਪੂਰਨ ਬੈਠਕ ਵਿੱਚ ਵਰਚੁਅਲ ਤੌਰ ’ਤੇ ਸ਼ਾਮਲ ਹੋਏ। ਉਹ 5 ਸਤੰਬਰ ਨੂੰ ਤੇਜ਼ ਬੁਖਾਰ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਸਨ।
ਫਸਲ ਨੁਕਸਾਨ ਲਈ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ
ਕੈਬਨਿਟ ਨੇ ਹਾਲੀਆ ਹੜ੍ਹਾਂ ਅਤੇ ਮੀਂਹ ਨਾਲ ਪ੍ਰਭਾਵਿਤ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ। ਨੁਕਸਾਨੇ ਗਏ ਖੇਤਰਾਂ ਦੇ ਕਿਸਾਨਾਂ ਨੂੰ 20,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ।
ਕਰਜ਼ਾ ਵਾਪਸੀ ਵਿੱਚ 6 ਮਹੀਨੇ ਦੀ ਛੂਟ
ਜਿਨ੍ਹਾਂ ਕਿਸਾਨਾਂ ਨੇ ਕੋਆਪਰੇਟਿਵ ਜਾਂ ਬੈਂਕਾਂ ਤੋਂ ਕਰਜ਼ੇ ਲਏ ਹਨ, ਉਨ੍ਹਾਂ ਲਈ ਕਰਜ਼ਾ ਚੁਕਾਉਣ ਦੀ ਮਿਆਦ ਛੇ ਮਹੀਨੇ ਲਈ ਵਧਾ ਦਿੱਤੀ ਗਈ ਹੈ। ਇਸ ਦੌਰਾਨ ਕਿਸਾਨਾਂ ਨੂੰ ਕਿਸ਼ਤ ਨਹੀਂ ਦੇਣੀ ਪਵੇਗੀ।
ਪੋਲਟਰੀ, ਪਸ਼ੂਆਂ ਅਤੇ ਮੱਛੀ ਪਾਲਣ ਨੂੰ ਵੀ ਸਹਾਇਤਾ
ਪੰਜਾਬ ਸਰਕਾਰ ਨੇ ਪੋਲਟਰੀ ਫਾਰਮਿੰਗ, ਪਸ਼ੂਆਂ ਦੀ ਮੌਤ ਅਤੇ ਮੱਛੀ ਪਾਲਣ ਵਿੱਚ ਹੋਏ ਨੁਕਸਾਨ ਲਈ ਵੀ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ।
‘ਜਿਸਦਾ ਖੇਤ, ਉਸਦੀ ਰੇਤ’ ਸਕੀਮ ਨੂੰ ਮਿਲੀ ਮਨਜ਼ੂਰੀ
ਕੈਬਨਿਟ ਮੀਟਿੰਗ ਵਿੱਚ ‘ਜਿਸਦਾ ਖੇਤ, ਉਸਦੀ ਰੇਤ’ ਸਕੀਮ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਸਕੀਮ ਤਹਿਤ ਕਿਸਾਨ ਆਪਣੇ ਖੇਤ ਦੀ ਰੇਤ ਦੀ ਵਰਤੋਂ ਖੁਦ ਕਰ ਸਕਣਗੇ, ਜਿਸ ਨਾਲ ਉਨ੍ਹਾਂ ਨੂੰ ਵਿੱਤੀ ਲਾਭ ਹੋਵੇਗਾ।