ਵਿਭਾਗ ਨੂੰ ਮਿਲੀ ਗੁਪਤ ਸੂਹ ਦੇ ਆਧਾਰ ’ਤੇ 28 ਅਕਤੂਬਰ ਨੂੰ ਖਾਦ ਇੰਸਪੈਕਟਰ ਸੁਖਪ੍ਰੀਤ ਸਿੰਘ ਨੇ ਆਪਣੀ ਟੀਮ ਨਾਲ ਗੋਦਾਮ ਦੀ ਅਚਨਚੇਤ ਜਾਂਚ ਕੀਤੀ ਸੀ।
ਦਸਤਾਵੇਜ਼ ਨਾ ਮਿਲਣ ਤੇ ਵਿਭਾਗ ਨੇ ਚੁੱਕੇ ਸਵਾਲ
ਸ਼ਿਕਾਇਤ ਮੁਤਾਬਕ, ਜਾਂਚ ਦੌਰਾਨ ਗੋਦਾਮ ਵਿੱਚ ਚਿੱਟੇ ਥੈਲਿਆਂ ਵਿੱਚ ਕੁਝ ਪਦਾਰਥ ਅਤੇ ਵੱਖ-ਵੱਖ ਕੰਪਨੀਆਂ ਦੇ ਖਾਲੀ ਖਾਦ ਦੇ ਥੈਲੇ ਮਿਲੇ। ਅਧਿਕਾਰੀਆਂ ਨੇ ਉੱਥੇ ਰੱਖੇ ਸਾਮਾਨ ਬਾਰੇ ਜਾਣਕਾਰੀ ਲੈਣ ਲਈ ਗੋਦਾਮ ਸੰਚਾਲਕ ਤੋਂ ਲੋੜੀਂਦੇ ਦਸਤਾਵੇਜ਼ ਮੰਗੇ।
ਇੰਸਪੈਕਟਰ ਵੱਲੋਂ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ, ਵਿਸ਼ਾਲ ਗੋਇਲ ਗੋਦਾਮ ਦੀ ਮਨਜ਼ੂਰੀ, ਸਟਾਕ ਰਜਿਸਟਰ ਅਤੇ ਸਾਮਾਨ ਦੀ ਖ਼ਰੀਦ ਨਾਲ ਸਬੰਧਤ ਬਿੱਲਾਂ ਸਮੇਤ ਲੋੜੀਂਦੇ ਰਿਕਾਰਡ ਪੇਸ਼ ਨਹੀਂ ਕਰ ਸਕਿਆ। ਵਿਭਾਗ ਦੀ ਸ਼ਿਕਾਇਤ ਵਿੱਚ ਖਾਦਾਂ ਅਤੇ ਕੀਟਨਾਸ਼ਕਾਂ ਦੇ ਭੰਡਾਰਨ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਹੈ।
ਖਾਦਾਂ ਦੇ ਨਮੂਨੇ ਜਾਂਚ ਲਈ ਭੇਜੇ ਜਾਣਗੇ
ਵਿਭਾਗ ਵੱਲੋਂ ਸ਼ੱਕੀ ਖਾਦਾਂ ਦੇ ਨਮੂਨੇ ਲੈ ਕੇ ਉਨ੍ਹਾਂ ਦੀ ਗੁਣਵੱਤਾ ਦੀ ਜਾਂਚ ਲਈ ਪ੍ਰਯੋਗਸ਼ਾਲਾ ਭੇਜਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਗੋਦਾਮ ਵਿੱਚੋਂ ਮਿਲੇ ਕੀਟਨਾਸ਼ਕਾਂ ਬਾਰੇ ਅਗਲੀ ਕਾਨੂੰਨੀ ਕਾਰਵਾਈ ਸਬੰਧਤ ਕੀਟਨਾਸ਼ਕ ਇੰਸਪੈਕਟਰ ਵੱਲੋਂ ਕੀਤੀ ਜਾਵੇਗੀ।
ਵੱਖ-ਵੱਖ ਕਾਨੂੰਨਾਂ ਤਹਿਤ ਕੇਸ ਦਰਜ
ਪੁਲਸ ਨੇ ਮੁਲਜ਼ਮ ਖ਼ਿਲਾਫ਼ ਖਾਦ ਕੰਟਰੋਲ ਆਰਡਰ, 1985 ਦੀਆਂ ਧਾਰਾਵਾਂ 7 ਅਤੇ 8, ਜ਼ਰੂਰੀ ਵਸਤਾਂ ਐਕਟ, 1955 ਦੀਆਂ ਧਾਰਾਵਾਂ 3 ਅਤੇ 7 ਅਤੇ ਕੀਟਨਾਸ਼ਕ ਐਕਟ, 1968 ਦੀਆਂ ਢੁਕਵੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਖਾਦਾਂ ਦੀ ਗੁਣਵੱਤਾ ਬਾਰੇ ਅੰਤਿਮ ਨਤੀਜਾ ਪ੍ਰਯੋਗਸ਼ਾਲਾ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।