ਨਾਭਾ :- ਨਾਭਾ ਹਲਕੇ ਦੇ ਪਿੰਡ ਦੁਲੱਦੀ ਨੇੜੇ ਅੱਜ ਸਵੇਰੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਅਚਾਨਕ ਸੇਮ ਨਾਲੇ ਵਿੱਚ ਪਲਟ ਗਈ। ਬੱਸ ਵਿੱਚ ਲਗਭਗ 20 ਵਿਦਿਆਰਥੀ ਸਵਾਰ ਸਨ, ਜਿਨ੍ਹਾਂ ਨੂੰ ਸਥਾਨਕ ਲੋਕਾਂ ਅਤੇ ਸਕੂਲ ਸਟਾਫ਼ ਨੇ ਤੁਰੰਤ ਸੁਰੱਖਿਅਤ ਬਾਹਰ ਕੱਢ ਲਿਆ। ਖੁਸ਼ਕਿਸਮਤੀ ਨਾਲ ਕੋਈ ਵੱਡੀ ਜਾਨੀ ਨੁਕਸਾਨ ਨਹੀਂ ਹੋਇਆ।