ਚੰਡੀਗੜ੍ਹ :- ਤੜਕੇ ਸਵੇਰੇ ਢਿਲਵਾਂ ਡਰੇਨ ਦੇ ਉੱਪਰ ਇੱਕ ਦਰੱਖਤ ਨਾਲ ਲਟਕਦੀ ਨੌਜਵਾਨ ਦੀ ਲਾਸ਼ ਮਿਲੀ। ਮ੍ਰਿਤਕ ਦੀ ਪਹਿਚਾਣ 32 ਸਾਲਾ ਦਵਿੰਦਰ ਸਿੰਘ ਉਰਫ਼ ਗਿੰਦੂ ਪੁੱਤਰ ਕਸ਼ਮੀਰ ਸਿੰਘ ਵਜੋਂ ਹੋਈ ਹੈ। ਪਰਿਵਾਰਕ ਸਰੋਤਾਂ ਅਨੁਸਾਰ, ਉਹ ਵਿਆਹਿਆ ਹੋਇਆ ਸੀ ਪਰ ਇਸ ਦੀ ਪਤਨੀ ਕਾਫ਼ੀ ਸਮੇਂ ਤੋਂ ਇਸ ਤੋਂ ਵੱਖ ਰਹਿ ਰਹੀ ਸੀ।