ਪਟਿਆਲਾ :- ਪਟਿਆਲਾ ਜ਼ਿਲ੍ਹੇ ਦੇ ਬਾਰਡਰ ‘ਤੇ ਸਥਿਤ ਪਿੰਡ ਅਹਿਰੂ ਖੁਰਦ ਦੇ 5 ਬੱਚੇ ਟਾਂਗਰੀ ਨਦੀ ਵਿੱਚ ਡੁੱਬ ਗਏ। ਜਾਣਕਾਰੀ ਮੁਤਾਬਿਕ, ਬੱਚੇ ਨਦੀ ਦਾ ਪਾਣੀ ਦੇਖਣ ਲਈ ਗਏ ਸਨ ਅਤੇ ਅਚਾਨਕ ਉਹ ਪਾਣੀ ਵਿਚ ਵਹਿ ਗਏ। ਚਾਰ ਬੱਚਿਆਂ ਨੂੰ ਤੁਰੰਤ ਬਚਾਅ ਕਾਰਜ ਰਾਹੀਂ ਬਚਾ ਲਿਆ ਗਿਆ, ਜਦਕਿ ਇਕ ਬੱਚਾ ਅਜੇ ਵੀ ਲਾਪਤਾ ਹੈ।
ਪ੍ਰਸ਼ਾਸਨ ਅਤੇ ਮਾਪਿਆਂ ਲਈ ਅਪੀਲ
ਇਸ ਮਾਮਲੇ ‘ਚ ਪ੍ਰਸ਼ਾਸਨ ਅਤੇ ਹੋਰ ਸੰਬੰਧਤ ਅਧਿਕਾਰੀਆਂ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ‘ਤੇ ਨਜ਼ਰ ਰੱਖਣ। ਉਹਨਾਂ ਨੂੰ ਘੱਗਰ ਅਤੇ ਟਾਂਗਰੀ ਨਦੀ ਦੇ ਨੇੜੇ ਨਾ ਜਾਣ ਦੇਣ।
ਨਦੀਆਂ ਵਿੱਚ ਪਾਣੀ ਦੀ ਸਥਿਤੀ
ਸੂਤਰਾਂ ਮੁਤਾਬਿਕ, ਘੱਗਰ ਨਦੀ ਵਿੱਚ ਅਜੇ ਵੀ 15 ਫੁੱਟ ਤੋਂ ਵੱਧ ਪਾਣੀ ਚੱਲ ਰਿਹਾ ਹੈ, ਜਦਕਿ ਟਾਂਗਰੀ ਨਦੀ ਵਿੱਚ ਸਾਢੇ 16 ਫੁੱਟ ਤੋਂ ਵੱਧ ਪਾਣੀ ਹੈ। ਮੌਕੇ ‘ਤੇ ਰੈਸਕਿਊ ਟੀਮ ਬੱਚੇ ਦੀ ਭਾਲ ਜਾਰੀ ਰੱਖੇ ਹੋਏ ਹੈ ਅਤੇ ਸੁਰੱਖਿਆ ਕਾਰਜ ਤੇਜ਼ ਕੀਤੇ ਜਾ ਰਹੇ ਹਨ।