ਗੁਰਦਾਸਪੁਰ :- ਪੀੜਤਾਂ ਦੀ ਸਹਾਇਤਾ ਲਈ ਯਤਨ ਲਗਾਤਾਰ ਜਾਰੀ ਰੱਖੇ ਹੋਏ ਹਨ। ਪੰਚਾਇਤ ਭਵਨ ਗੁਰਦਾਸਪੁਰ ਵਿੱਚ ਬਣਾਏ ‘ਸਹਾਇਤਾ ਕੇਂਦਰ’ ਰਾਹੀਂ ਜ਼ਿਲ੍ਹੇ ਦੇ ਹਰ ਹੜ੍ਹ ਪ੍ਰਭਾਵਿਤ ਪਿੰਡ ਲਈ ਇੱਕ ਨੋਡਲ ਅਧਿਕਾਰੀ ਤੈਅ ਕੀਤਾ ਗਿਆ ਹੈ। ਇਹ ਅਧਿਕਾਰੀ ਆਪਣੇ ਪਿੰਡ ਦੀਆਂ ਜ਼ਰੂਰਤਾਂ ਬਾਰੇ ਸਬੰਧਿਤ SDM ਨੂੰ ਰਿਪੋਰਟ ਕਰਦਾ ਹੈ, ਜਿਸ ਅਨੁਸਾਰ ਪਿੰਡਾਂ ਵਿੱਚ ਰਾਹਤ ਸਮਗਰੀ ਪਹੁੰਚਾਈ ਜਾਂਦੀ ਹੈ। ਇਸ ਪ੍ਰਣਾਲੀ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਮੇਂ ‘ਤੇ ਮਦਦ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਰਾਹਤ ਸਮਗਰੀ ਅਤੇ ਸਹਾਇਤਾ ਵੰਡ
ਜ਼ਿਲ੍ਹਾ ਪੱਧਰੀ ਰਾਹਤ ਕੇਂਦਰ ਵੱਲੋਂ ਹੁਣ ਤੱਕ 5,000 ਤੋਂ ਵੱਧ ਰਾਸ਼ਨ ਕਿੱਟਾਂ, ਸੁੱਕੇ ਦੁੱਧ ਦੇ ਪੈਕੇਟ, ਬੱਚਿਆਂ ਲਈ ਬਿਸਕੁਟ, ਕੱਪੜੇ, ਵੱਡੀ ਮਾਤਰਾ ਵਿੱਚ ਸੈਨੇਟਰੀ ਪੈਡ ਅਤੇ ਹੋਰ ਘਰੇਲੂ ਜ਼ਰੂਰਤ ਦਾ ਸਮਾਨ ਭੇਜਿਆ ਜਾ ਚੁੱਕਾ ਹੈ। ਇਸਦੇ ਨਾਲ-ਨਾਲ 200 ਤੋਂ ਵੱਧ ਤਰਪਾਲ ਅਤੇ 470 ਕੁਇੰਟਲ ਪਸ਼ੂਆਂ ਲਈ ਚਾਰਾ ਵੀ ਭੇਜਿਆ ਗਿਆ ਹੈ।
ਨਿਰੰਤਰ ਯਤਨ ਤੇ ਭਵਿੱਖ ਦੀ ਯੋਜਨਾ
ਫੂਡ ਸਪਲਾਈ ਅਧਿਕਾਰੀ ਨਵਨੀਤ ਕੌਰ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਚੱਪਲਾਂ, ਕੱਪੜੇ ਅਤੇ ਛੋਟੇ ਜ਼ਰੂਰੀ ਸਮਾਨ ਵੀ ਮੁਹਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ NRI ਸਹਿਯੋਗੀਆਂ ਅਤੇ NGOz ਨਾਲ ਸੰਪਰਕ ਕਰਕੇ ਨੁਕਸਾਨੇ ਘਰਾਂ ਦੀ ਮੁਰੰਮਤ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ, ਤਾਂ ਜੋ ਲੋਕ ਜਲਦੀ ਸੁਰੱਖਿਅਤ ਜੀਵਨ ਵਾਪਸ ਪਾ ਸਕਣ।