ਚੰਡੀਗੜ੍ਹ :- ਮੈਦਾਨੀ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਦਰਿਆਵਾਂ ਦੇ ਪਾਣੀ ਕਾਰਨ ਲੋਕ ਪਰੇਸ਼ਾਨ ਹਨ। ਹੜ੍ਹ ਨੇ ਕਈ ਘਰਾਂ ਅਤੇ ਖੇਤੀਬਾੜੀ ਨੂੰ ਨੁਕਸਾਨ ਪਹੁੰਚਾਇਆ ਹੈ। ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ‘ਚ ਵੀ ਰਾਤ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਕਾਰਨ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਮਾਤਾ ਨੈਣਾ ਦੇਵੀ ਨੂੰ ਜਾਣ ਵਾਲੇ ਰਸਤੇ ਬੰਦ ਹੋ ਗਏ ਹਨ।
ਲੈਂਡਸਲਾਈਡ ਨੇ ਰਸਤੇ ਰੋਕ ਦਿੱਤੇ
ਸ਼੍ਰੀ ਆਨੰਦਪੁਰ ਸਾਹਿਬ ਤੋਂ ਮਾਤਾ ਨੈਣਾ ਦੇਵੀ ਜਾਣ ਵਾਲੇ ਰਸਤੇ ‘ਤੇ ਪਿੰਡ ਲਮਲੈਹੜੀ ਨੇੜੇ ਭਾਖੜਾ ਨਹਿਰ ਅਤੇ ਹਾਈਡਲ ਚੈਨਲ ਪੁੱਲ ‘ਤੇ ਲੈਂਡਸਲਾਈਡ ਹੋਣ ਕਾਰਨ ਨਵੇਂ ਪੁੱਲ ਤੋਂ ਆਵਾਜਾਈ ਰੋਕ ਦਿੱਤੀ ਗਈ ਹੈ। ਹੁਣ ਯਾਤਰੀਆਂ ਨੂੰ ਪੁਰਾਣੇ ਪੁੱਲ ਰਾਹੀਂ ਹੀ ਜਾਣਾ ਪੈ ਰਿਹਾ ਹੈ।
ਅਧਿਕਾਰੀ ਅਤੇ ਸਮਾਜ ਸੇਵੀ ਜੁਟੇ ਮੁਰੰਮਤ ਲਈ
ਲੈਂਡਸਲਾਈਡ ਤੋਂ ਬਾਅਦ ਨਿਰਮਾਣ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਮੁਰੰਮਤ ਵਿੱਚ ਲੱਗ ਗਈਆਂ ਹਨ। ਨਿਰਮਾਣ ਵਿਭਾਗ ਦੇ ਉਪ ਮੰਡਲ ਅਫਸਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਜਲਦੀ ਹੀ ਪੁੱਲ ਦੀ ਮੁਰੰਮਤ ਕਰਕੇ ਆਵਾਜਾਈ ਮੁੜ ਸ਼ੁਰੂ ਕਰ ਦਿੱਤੀ ਜਾਵੇਗੀ। ਯਾਤਰੀਆਂ ਦੀ ਸੁਰੱਖਿਆ ਨੂੰ ਪ੍ਰਧਾਨਤਾ ਦਿੱਤੀ ਜਾ ਰਹੀ ਹੈ