ਪਟਿਆਲਾ :- ਪੰਜਾਬ ਤੇ ਹਰਿਆਣਾ ਦੀ ਸਰਹੱਦ ਦੇ ਨੇੜੇ ਵਹਿਣ ਵਾਲੇ ਘੱਗਰ ਦਰਿਆ ’ਚ ਬਾੜ ਦੇ ਖ਼ਤਰੇ ਨੇ ਦੁਬਾਰਾ ਚਿੰਤਾ ਵਧਾ ਦਿੱਤੀ ਹੈ।
ਬੀਤੇ ਕੱਲ੍ਹ ਨਾਲੋਂ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਘੱਗਰ ਪੁਲ ਹਰਚੰਦਪੁਰਾ ‘ਤੇ ਤਾਇਨਾਤ ਡਿਊਟੀ ਅਧਿਕਾਰੀ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਮਾਣਾ ਗੁਰਮਿਤ ਸਿੰਘ ਅਤੇ ਪੰਚਾਇਤ ਅਫ਼ਸਰ ਜਤਿੰਦਰ ਸਿੰਘ ਨੇ ਦੱਸਿਆ ਕਿ ਰਾਤ ਭਰ ਘੱਗਰ ਦਰਿਆ ਵਿੱਚ ਲਗਭਗ 4-5 ਇੰਚ ਪਾਣੀ ਵਧਿਆ ਹੈ।
ਫਿਲਹਾਲ ਪੰਜਾਬ ਵੱਲ ਘੱਗਰ ਦਰਿਆ ਸੁਰੱਖਿਅਤ ਹੈ, ਪਰ ਕਈ ਥਾਵਾਂ ’ਤੇ ਦਰਿਆ ਉਫ਼ਾਨ ਮਾਰਨਾ ਸ਼ੁਰੂ ਹੋ ਗਿਆ ਹੈ, ਜਿਸ ਕਰਕੇ ਲੋਕਾਂ ਵਿੱਚ ਚਿੰਤਾ ਪੈਦਾ ਹੋ ਰਹੀ ਹੈ। ਇਲਾਕੇ ਵਿੱਚ ਸਵੇਰੇ ਤੋਂ ਦਰਮਿਆਨੀ ਮੀਂਹ ਪੈ ਰਿਹਾ ਹੈ।