ਚੰਡੀਗੜ੍ਹ :- ਪੰਜਾਬ ਪੁਲਸ, ਕਰ ਤੇ ਆਬਕਾਰੀ ਵਿਭਾਗ ਅਤੇ ਸਿਹਤ ਵਿਭਾਗ ਦੀ ਟੀਮ ਨੇ ਸਾਂਝੀ ਕਾਰਵਾਈ ਕਰਦਿਆਂ ਪਾਮ ਆਇਲ ਨਾਲ ਭਰਿਆ ਇੱਕ ਟੈਂਕਰ ਕਬਜ਼ੇ ਵਿੱਚ ਲਿਆ ਹੈ। ਟੈਂਕਰ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਸ ਨੂੰ ਪੰਜਾਬ ਵਿੱਚ ਕਿਸ ਫੈਕਟਰੀ ਤੱਕ ਪਹੁੰਚਾਇਆ ਜਾਣਾ ਸੀ।
ਘਿਓ ਵਿੱਚ ਮਿਲਾਵਟ ਲਈ ਵਰਤੋਂ ਦਾ ਸ਼ੱਕ
ਮੁੱਢਲੀ ਜਾਣਕਾਰੀ ਅਨੁਸਾਰ ਕਬਜ਼ੇ ਵਿੱਚ ਲਿਆ ਗਿਆ ਪਾਮ ਆਇਲ ਘਿਓ ਵਿੱਚ ਮਿਲਾਵਟ ਲਈ ਵਰਤੇ ਜਾਣ ਦਾ ਸ਼ੱਕ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਟੈਂਕਰ ਕਿਸੇ ਘਿਓ ਬਣਾਉਣ ਵਾਲੀ ਫੈਕਟਰੀ ਵਿੱਚ ਪਹੁੰਚਣਾ ਸੀ। ਹਾਲਾਂਕਿ ਟੈਂਕਰ ਨੂੰ ਕਿਸ ਫੈਕਟਰੀ ਵਿੱਚ ਲਿਜਾਇਆ ਜਾਣਾ ਸੀ, ਇਸ ਬਾਰੇ ਅਜੇ ਸਥਿਤੀ ਸਪੱਸ਼ਟ ਨਹੀਂ ਹੋਈ ਹੈ।
ਨੋਇਡਾ ਤੋਂ ਪੰਜਾਬ ਪਹੁੰਚਿਆ ਸੀ ਟੈਂਕਰ
ਦੱਸਿਆ ਜਾਂਦਾ ਹੈ ਕਿ ਇਹ ਟੈਂਕਰ ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਚੱਲ ਕੇ ਪੰਜਾਬ ਵਿੱਚ ਦਾਖਲ ਹੋਇਆ ਸੀ। ਟੈਂਕਰ ਦੇ ਰਸਤੇ ਅਤੇ ਇਸ ਨਾਲ ਜੁੜੀ ਹੋਰ ਜਾਣਕਾਰੀ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਾਮ ਆਇਲ ਦੀ ਸਪਲਾਈ ਅਤੇ ਇਸ ਨੂੰ ਅੱਗੇ ਕਿੱਥੇ ਪਹੁੰਚਾਇਆ ਜਾਣਾ ਸੀ, ਇਸ ਬਾਰੇ ਪਤਾ ਲਗਾਇਆ ਜਾ ਸਕੇ।

