ਚੰਡੀਗੜ੍ਹ:- ਹਾਲ ਹੀ ਵਿਚ ਖ਼ਬਰ ਫੈਲ ਰਹੀ ਹੈ ਕਿ ਹਲਕਾ ਸਾਹਨੇਵਾਲ ਦੇ ਸਸਰਾਲੀ ਕਾਲੋਨੀ ਨੇੜੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਲਗਭਗ ਪੰਜ ਫੁੱਟ ਦਾ ਪਾੜ ਪੈ ਗਿਆ ਹੈ ਤੇ ਖੁਸ਼ਕਿਸਮਤੀ ਨਾਲ, ਦਰਿਆ ਵਿਚ ਪਾਣੀ ਦਾ ਪੱਧਰ ਘੱਟ ਹੋਣ ਕਰਕੇ ਅਜੇ ਤਕ ਪਾਣੀ ਬੰਨ੍ਹ ਤੋਂ ਬਾਹਰ ਨਹੀਂ ਨਿਕਲਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੰਨ੍ਹ ਦੀ ਮੁਰੰਮਤ ਲਈ ਤੁਰੰਤ ਕਦਮ ਚੁੱਕੇ ਜਾ ਰਹੇ ਹਨ ਅਤੇ ਮਜ਼ਬੂਤੀ ਕਾਰਜ ਜਾਰੀ ਹੈ।
ਅਫ਼ਵਾਹ!
ਪਰ ਇਹ ਖ਼ਬਰ ਦੀ ਜਦੋਂ ਸਾਡੇ ਦਵਾਰਾ ਪੁਸ਼ਟੀ ਕੀਤੀ ਗਈ ਤੇ ਇਹ ਅਫ਼ਵਾਹ ਨਿਕਲੀ, ਜਦੋ ਇਸ ਬਾਬਤ ਪਤਾ ਕੀਤਾ ਗਿਆ ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਓਹਨਾਂ ਦੀ ਲੋਕਾਂ ਨੂੰ ਅਪੀਲ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਗਲਤ ਖ਼ਬਰਾਂ ਤੋਂ ਗੁੰਮਰਾਹ ਨਾ ਹੋਣ। ਉਨ੍ਹਾਂ ਨੇ ਸਾਫ਼ ਕੀਤਾ ਕਿ ਸਸਰਾਲੀ ਨੇੜੇ ਧੁੱਸੀ ਬੰਨ੍ਹ ਵਿੱਚ ਕੋਈ ਪਾੜ ਨਹੀਂ ਪਿਆ।