ਚੰਡੀਗੜ੍ਹ :- ਭਾਰਤ ਦੇ ਕਈ ਰਾਜ ਇਸ ਸਮੇਂ ਲਗਾਤਾਰ ਮੀਂਹ ਕਾਰਨ ਹੜ੍ਹਾਂ ਦੀ ਲਪੇਟ ਵਿੱਚ ਹਨ। ਸਭ ਤੋਂ ਭਿਆਨਕ ਹਾਲਾਤ ਇਸ ਵੇਲੇ ਪੰਜਾਬ ਵਿੱਚ ਹਨ, ਜਿੱਥੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਪਾਣੀ ਨੇ ਤਬਾਹੀ ਮਚਾ ਦਿੱਤੀ ਹੈ। ਸੂਬੇ ਦੇ ਲੋਕਾਂ ਨਾਲ ਏਕਜੁੱਟਤਾ ਦਰਸਾਉਂਦੇ ਹੋਏ, ਦੇਸ਼ ਭਰ ਦੀਆਂ ਮਸ਼ਹੂਰ ਹਸਤੀਆਂ ਮਦਦ ਲਈ ਅੱਗੇ ਆ ਰਹੀਆਂ ਹਨ।