ਅੰਮ੍ਰਿਤਸਰ:- ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਤੋਂ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। 7 ਸਤੰਬਰ (ਐਤਵਾਰ) ਨੂੰ ਡੇਰਾ ਮੁਖੀ ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਵੱਲੋਂ ਖ਼ਾਸ ਸਤਿਸੰਗ ਕੀਤਾ ਜਾਵੇਗਾ। ਸਤਿਸੰਗ ਸਵੇਰੇ 8:30 ਵਜੇ ਸ਼ੁਰੂ ਹੋਵੇਗਾ। ਇਹ ਜਾਣਕਾਰੀ ਡੇਰੇ ਦੇ ਜ਼ੋਨਲ ਸਕੱਤਰ ਸੁਨੀਲ ਤਲਵਾੜ ਵੱਲੋਂ ਪ੍ਰਾਪਤ ਕੀਤੀ ਗਈ ਹੈ।
6 ਸਤੰਬਰ ਨੂੰ ਕਾਰ ਦਰਸ਼ਨ ਤੇ ਪ੍ਰਸ਼ਾਦ ਵੰਡ
ਸਤਿਸੰਗ ਤੋਂ ਇੱਕ ਦਿਨ ਪਹਿਲਾਂ, 6 ਸਤੰਬਰ (ਸ਼ਨੀਵਾਰ) ਨੂੰ ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਸੰਗਤ ਨੂੰ ਕਾਰ ਦਰਸ਼ਨ ਦੇਣਗੇ। ਇਸ ਮੌਕੇ ‘ਤੇ ਪ੍ਰਸ਼ਾਦ ਵੀ ਵੰਡਿਆ ਜਾਵੇਗਾ।
ਪਹਿਲਾਂ ਹੀ ਨਿਰਧਾਰਤ ਤਾਰੀਖਾਂ ਤੋਂ ਇਲਾਵਾ ਖ਼ਾਸ ਸਤਸੰਗ
ਡੇਰਾ ਬਿਆਸ ਵਿੱਚ ਇਸ ਮਹੀਨੇ 14, 21 ਅਤੇ 28 ਸਤੰਬਰ ਨੂੰ ਨਿਯਤ ਸਤਿਸੰਗ (ਭੰਡਾਰੇ) ਹੋਣੇ ਹਨ। ਪਰ ਸੰਗਤ ਦੀ ਖ਼ੁਸ਼ੀ ਨੂੰ ਧਿਆਨ ਵਿੱਚ ਰੱਖਦਿਆਂ, ਸਤਿਗੁਰੂ ਵੱਲੋਂ ਇੱਕ ਹਫ਼ਤਾ ਪਹਿਲਾਂ ਹੀ ਖ਼ਾਸ ਸਤਿਸੰਗ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਨਾਮਦਾਨ ਦੀਆਂ ਤਾਰੀਖਾਂ ਵੀ ਨਿਰਧਾਰਤ
10 ਸਤੰਬਰ ਨੂੰ ਨਾਮਦਾਨ ਦੀ ਪਰਚੀ ਦੀ ਬਖ਼ਸ਼ਿਸ਼ ਹੋਵੇਗੀ। ਇਸ ਸਬੰਧੀ ਵਿਸਥਾਰਿਤ ਜਾਣਕਾਰੀ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਜਾਂ ਨਜ਼ਦੀਕੀ ਸਤਸੰਗ ਘਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। 12 ਸਤੰਬਰ ਨੂੰ NRI ਸੰਗਤ ਲਈ ਖ਼ਾਸ ਨਾਮਦਾਨ ਰੱਖਿਆ ਗਿਆ ਹੈ।
ਹਾਲਾਂਕਿ RSSB ਦੀ ਅਧਿਕਾਰਕ ਵੈੱਬਸਾਈਟ ‘ਤੇ ਇਸ ਖ਼ਾਸ ਸਤਿਸੰਗ ਸਬੰਧੀ ਕੋਈ ਜਾਣਕਾਰੀ ਪ੍ਰਕਾਸ਼ਿਤ ਨਹੀਂ ਕੀਤੀ ਗਈ।