ਨਵੀਂ ਦਿੱਲੀ :- ਕੌਮਾਂਤਰੀ ਬਾਜ਼ਾਰ ਵਿੱਚ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਦੇ ਵਿਚਕਾਰ ਬੁੱਧਵਾਰ ਨੂੰ ਭਾਰਤੀ ਵਾਇਦਾ ਬਾਜ਼ਾਰ ਵਿੱਚ ਵੀ ਸੋਨੇ ਅਤੇ ਚਾਂਦੀ ਦੇ ਭਾਅ ਵਧੇ। ਐੱਮ.ਸੀ.ਐਕਸ. ’ਤੇ ਸੋਨੇ ਦੀ ਕੀਮਤ 766 ਰੁਪਏ ਦੇ ਵਾਧੇ ਨਾਲ 1,54,531 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਈ। ਇਸੇ ਤਰ੍ਹਾਂ ਚਾਂਦੀ 1,541 ਰੁਪਏ ਮਹਿੰਗੀ ਹੋ ਕੇ 2,37,200 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਕਾਰੋਬਾਰ ਕਰ ਰਹੀ ਸੀ।
ਕੌਮਾਂਤਰੀ ਬਾਜ਼ਾਰ ’ਚ ਵੀ ਕੀਮਤੀ ਧਾਤਾਂ ਨੂੰ ਤੇਜ਼ੀ
ਕੌਮਾਂਤਰੀ ਬਾਜ਼ਾਰ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ। ਕਾਮੈਕਸ ’ਤੇ ਸੋਨਾ 4,430 ਡਾਲਰ ਪ੍ਰਤੀ ਔਂਸ ’ਤੇ ਖੁੱਲ੍ਹਿਆ ਸੀ। ਇਸ ਦਾ ਪਿਛਲਾ ਬੰਦ ਭਾਅ 4,441.10 ਡਾਲਰ ਪ੍ਰਤੀ ਔਂਸ ਰਿਹਾ ਸੀ। ਖ਼ਬਰ ਲਿਖੇ ਜਾਣ ਤੱਕ ਸੋਨਾ 32.40 ਡਾਲਰ ਦੇ ਵਾਧੇ ਨਾਲ 4,473.50 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਸੀ।
ਚਾਂਦੀ ਵੀ 65 ਡਾਲਰ ਤੋਂ ਉੱਪਰ
ਕਾਮੈਕਸ ’ਤੇ ਚਾਂਦੀ 64.87 ਡਾਲਰ ਪ੍ਰਤੀ ਔਂਸ ’ਤੇ ਖੁੱਲ੍ਹੀ। ਇਸ ਦਾ ਪਿਛਲਾ ਬੰਦ ਭਾਅ 64.93 ਡਾਲਰ ਪ੍ਰਤੀ ਔਂਸ ਸੀ। ਖ਼ਬਰ ਲਿਖੇ ਜਾਣ ਤੱਕ ਚਾਂਦੀ 0.97 ਡਾਲਰ ਦੇ ਵਾਧੇ ਨਾਲ 65.90 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਹੀ ਸੀ।
ਸਰਾਫਾ ਬਾਜ਼ਾਰ ’ਚ ਸੋਨਾ ਦੋ ਮਹੀਨਿਆਂ ਦੇ ਉੱਚ ਪੱਧਰ ’ਤੇ
ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਛੇਵੇਂ ਕਾਰੋਬਾਰੀ ਸੈਸ਼ਨ ਵਿੱਚ ਤੇਜ਼ੀ ਦਰਜ ਕੀਤੀ ਗਈ। ਸੋਨਾ 1,200 ਰੁਪਏ ਦੇ ਵਾਧੇ ਨਾਲ 1.57 ਲੱਖ ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ, ਜੋ ਪਿਛਲੇ ਦੋ ਮਹੀਨਿਆਂ ਦਾ ਉੱਚ ਪੱਧਰ ਹੈ। ਵਪਾਰੀਆਂ ਮੁਤਾਬਕ ਨਿਵੇਸ਼ ਦੀ ਮੰਗ ਵਿੱਚ ਮਜ਼ਬੂਤੀ ਕਾਰਨ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਮਿਲਿਆ।

