ਬਿਹਾਰ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਨਾਲ ਕੀਤੀ ਗਈ ਬਦਸਲੂਕੀ ਅਤੇ ਗੈਰ-ਸੰਸਦੀ ਭਾਸ਼ਾ ਦੇ ਵਿਰੋਧ ‘ਚ ਐੱਨਡੀਏ ਵਲੋਂ 4 ਸਤੰਬਰ ਨੂੰ ਬਿਹਾਰ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਹ ਬੰਦ ਰਾਹੁਲ ਗਾਂਧੀ ਦੀ ਵੋਟਰ ਅਧਿਕਾਰ ਯਾਤਰਾ ਦੌਰਾਨ ਵਾਪਰੇ ਘਟਨਾ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ।
ਬੰਦ ਦੀ ਤਾਰੀਖ ਬਦਲੀ ਗਈ
ਸ਼ੁਰੂਆਤੀ ਤੌਰ ‘ਤੇ ਐੱਨਡੀਏ ਵਲੋਂ ਬੰਦ 3 ਸਤੰਬਰ ਨੂੰ ਐਲਾਨਿਆ ਗਿਆ ਸੀ ਪਰ ਬਾਅਦ ਵਿੱਚ ਇਸ ਦੀ ਤਾਰੀਖ ਬਦਲ ਕੇ 4 ਸਤੰਬਰ ਕਰ ਦਿੱਤੀ ਗਈ। ਐੱਨਡੀਏ ਨੇ ਕਿਹਾ ਕਿ ਵਿਰੋਧੀ ਧਿਰ ਦੇ ਮੰਚ ਤੋਂ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਕੀਤੀ ਗਈ ਬਦਸਲੂਕੀ ਬਰਦਾਸ਼ਤਯੋਗ ਨਹੀਂ।
ਐੱਨਡੀਏ ਵਲੋਂ ਵਿਰੋਧ ਤੇ ਕਾਰਵਾਈ ਦੀ ਮੰਗ
ਐੱਨਡੀਏ ਦੇ ਨੇਤਾਵਾਂ ਨੇ ਮੰਗ ਕੀਤੀ ਹੈ ਕਿ ਵਿਰੋਧੀ ਧਿਰ ਨੂੰ ਇਸ ਘਟਨਾ ਲਈ ਜਨਤਾ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬੰਦ ਦੌਰਾਨ ਸ਼ਾਂਤੀ ਬਣਾਈ ਰੱਖੀ ਜਾਵੇਗੀ ਪਰ ਲੋਕਾਂ ਨੂੰ ਵੀ ਅਪੀਲ ਕੀਤੀ ਜਾਵੇਗੀ ਕਿ ਇਸ ਅਪਮਾਨ ਦੇ ਵਿਰੋਧ ਵਿੱਚ ਆਪਣੀ ਭਾਗੀਦਾਰੀ ਨਿਭਾਉਣ।