ਨਵੀਂ ਦਿੱਲੀ :- ਦਿੱਲੀ ਹਾਈ ਕੋਰਟ ਨੇ ਜਨਤਕ ਪ੍ਰੀਖਿਆਵਾਂ ਵਿੱਚ ਬੇਇਮਾਨੀ ਅਤੇ ਪੇਪਰ ਲੀਕ ਨਾਲ ਸਬੰਧਤ ਮਾਮਲਿਆਂ ਦੀ ਤੇਜ਼ ਸੁਣਵਾਈ ਲਈ ਅਹਿਮ ਫ਼ੈਸਲਾ ਲਿਆ ਹੈ। ਹਾਈ ਕੋਰਟ ਨੇ ਅਨੂ ਗਰੋਵਰ ਬਾਲੀਗਾ ਨੂੰ ਵਿਸ਼ੇਸ਼ ਜੱਜ (ਪੀ.ਸੀ. ਐਕਟ) (ਸੀ.ਬੀ.ਆਈ.-25) ਅਤੇ ਵਿਸ਼ੇਸ਼ ਤੌਰ ‘ਤੇ ਨਾਮਜ਼ਦ ਫਾਸਟ ਟਰੈਕ ਅਦਾਲਤ ਦਾ ਜੱਜ ਨਿਯੁਕਤ ਕੀਤਾ ਹੈ। ਉਹ ਰਾਉਜ਼ ਐਵੇਨਿਊ ਅਦਾਲਤ ਕੰਪਲੈਕਸ ਵਿੱਚ ਪਬਲਿਕ ਐਗਜ਼ਾਮੀਨੇਸ਼ਨਜ਼ (ਪ੍ਰੀਵੈਂਸ਼ਨ ਆਫ਼ ਅਨਫੇਅਰ ਮੀਨਜ਼) ਐਕਟ, 2024 ਅਤੇ ਇਸ ਨਾਲ ਸਬੰਧਤ ਹੋਰ ਅਪਰਾਧਿਕ ਮਾਮਲਿਆਂ ਦੀ ਸੁਣਵਾਈ ਕਰਨਗੇ। ਇਸ ਨਿਯੁਕਤੀ ਦਾ ਮਕਸਦ ਅਜਿਹੇ ਮਾਮਲਿਆਂ ਦਾ ਜਲਦੀ ਨਿਪਟਾਰਾ ਯਕੀਨੀ ਬਣਾਉਣਾ ਹੈ।

