ਨਵੀਂ ਦਿੱਲੀ :- ਦੇਸ਼ ਦੇ ਵਪਾਰਕ ਖਪਤਕਾਰਾਂ ਲਈ ਰਾਹਤ ਦੀ ਖ਼ਬਰ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਗੈਸ ਸਿਲੰਡਰ ਦੀ ਕੀਮਤ 51.50 ਰੁਪਏ ਘਟਾ ਦਿੱਤੀ ਹੈ। ਨਵੀਆਂ ਕੀਮਤਾਂ 1 ਸਤੰਬਰ, 2025 ਤੋਂ ਲਾਗੂ ਹੋਣਗੀਆਂ। ਇਹ ਕਟੌਤੀ ਤਾਜ਼ਾ ਮਾਸਿਕ ਸਮੀਖਿਆ ਦੇ ਨਤੀਜੇ ਵਜੋਂ ਕੀਤੀ ਗਈ ਹੈ, ਜਿਸ ਨਾਲ ਰੈਸਟੋਰੈਂਟ ਮਾਲਕਾਂ ਅਤੇ ਹੋਰ ਵਪਾਰਕ ਖਪਤਕਾਰਾਂ ਨੂੰ ਰਾਹਤ ਮਿਲੇਗੀ।
ਦਿੱਲੀ ਵਿੱਚ ਨਵੀਂ ਕੀਮਤ
ਸੋਮਵਾਰ, 1 ਸਤੰਬਰ ਤੋਂ, ਦਿੱਲੀ ਵਿੱਚ 19 ਕਿਲੋਗ੍ਰਾਮ ਵਪਾਰਕ ਐਲਪੀਜੀ ਸਿਲੰਡਰ ਦੀ ਪ੍ਰਚੂਨ ਵਿਕਰੀ ਕੀਮਤ 1,580 ਰੁਪਏ ਹੋਵੇਗੀ। ਹਾਲਾਂਕਿ 14.2 ਕਿਲੋਗ੍ਰਾਮ ਘਰੇਲੂ ਐਲਪੀਜੀ ਸਿਲੰਡਰਾਂ ਦੀ ਕੀਮਤਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਕਟੌਤੀ ਨਾਲ ਕਾਰੋਬਾਰਾਂ ਖ਼ਾਸ ਕਰਕੇ ਰੈਸਟੋਰੈਂਟ ਮਾਲਕਾਂ ਨੂੰ ਮਹੱਤਵਪੂਰਣ ਰਾਹਤ ਮਿਲੇਗੀ।
ਪਿਛਲੇ ਮਹੀਨੇ ਵੀ ਕੀਤੀ ਗਈ ਸੀ ਕਟੌਤੀ
ਪਿਛਲੇ ਮਹੀਨੇ ਵੀ, 1 ਅਗਸਤ ਨੂੰ, ਵਪਾਰਕ ਐਲਪੀਜੀ ਸਿਲੰਡਰਾਂ ਦੀ ਕੀਮਤ ਵਿੱਚ 33.50 ਰੁਪਏ ਦੀ ਕਟੌਤੀ ਕੀਤੀ ਗਈ ਸੀ। ਇਸ ਤੋਂ ਪਹਿਲਾਂ, 1 ਜੁਲਾਈ ਨੂੰ ਵੀ 58.50 ਰੁਪਏ ਦੀ ਕਟੌਤੀ ਕੀਤੀ ਗਈ ਸੀ। ਇਹ ਕਟੌਤੀ ਦਾ ਰੁਝਾਨ ਜੂਨ 2025 ਤੋਂ ਲਗਾਤਾਰ ਜਾਰੀ ਹੈ। ਅਪ੍ਰੈਲ ਵਿੱਚ 19 ਕਿਲੋਗ੍ਰਾਮ ਵਪਾਰਕ ਗੈਸ ਸਿਲੰਡਰ ਦੀ ਕੀਮਤ 1,762 ਰੁਪਏ ਸੀ।