Homeਸਰਕਾਰੀ ਖ਼ਬਰਾਂ6 ਮਹੀਨਿਆਂ ਵਿੱਚ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 2.42 ਲੱਖ ਤੋਂ ਵੱਧ...

6 ਮਹੀਨਿਆਂ ਵਿੱਚ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 2.42 ਲੱਖ ਤੋਂ ਵੱਧ ਮਰੀਜ਼ਾਂ ਨੂੰ 852 ਕਰੋੜ ਰੁਪਏ ਦੇ 4.79 ਲੱਖ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਏ

WhatsApp Group Join Now
WhatsApp Channel Join Now

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪ੍ਰਮੁੱਖ ‘ਮੁੱਖ ਮੰਤਰੀ ਸਿਹਤ ਯੋਜਨਾ’, ਜਿਸ ਦੀ ਸ਼ੁਰੂਆਤ ਇਸ ਸਾਲ 8 ਜਨਵਰੀ ਨੂੰ ਕੀਤੀ ਗਈ ਸੀ, ਪਿਛਲੇ ਛੇ ਮਹੀਨਿਆਂ ਦੌਰਾਨ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਅਹਿਮ ਪਹਿਲਕਦਮੀ ਵਜੋਂ ਉਭਰੀ ਹੈ। ਇਸ ਸਮੇਂ ਦੌਰਾਨ 2,42,917 ਮਰੀਜ਼ਾਂ ਨੂੰ 4,79,602 ਕੈਸ਼ਲੈੱਸ ਇਲਾਜ ਮੁਹੱਈਆ ਕਰਵਾਏ ਗਏ , ਜਿਨ੍ਹਾਂ ਦੀ ਕੁੱਲ ਲਾਗਤ ਲਗਭਗ 852 ਕਰੋੜ ਰੁਪਏ ਰਹੀ। ਇਸ ਯੋਜਨਾ ਨੇ ਹਜ਼ਾਰਾਂ ਪਰਿਵਾਰਾਂ ਨੂੰ ਮਹਿੰਗੇ ਇਲਾਜ ਦੇ ਆਰਥਿਕ ਬੋਝ ਤੋਂ ਰਾਹਤ ਪ੍ਰਦਾਨ ਕੀਤੀ ਹੈ। ਹੁਣ ਤੱਕ 47 ਲੱਖ ਤੋਂ ਵੱਧ ਸਿਹਤ ਕਾਰਡ ਰਜਿਸਟਰ ਕੀਤੇ ਜਾ ਚੁੱਕੇ ਹਨ। ਇਹ ਯੋਜਨਾ ਸੂਬੇ ਵਿੱਚ ਯੂਨੀਵਰਸਲ ਹੈਲਥ ਕਵਰੇਜ ਦੇ ਟੀਚੇ ਨੂੰ ਤੇਜ਼ੀ ਨਾਲ ਅੱਗੇ ਵਧਾਉਂਦੇ ਹੋਏ ਹਰੇਕ ਯੋਗ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮੁਹੱਈਆ ਕਰਵਾ ਰਹੀ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਯੋਜਨਾ ਨੇ ਆਮ ਸਿਹਤ ਸੇਵਾਵਾਂ ਦੇ ਨਾਲ-ਨਾਲ ਮਹਿੰਗੇ ਅਤੇ ਵਿਸ਼ੇਸ਼ ਇਲਾਜ ਦੀਆਂ ਜ਼ਰੂਰਤਾਂ ਨੂੰ ਵੀ ਸਫਲਤਾਪੂਰਵਕ ਪੂਰਾ ਕੀਤਾ ਹੈ, ਜਿਸ ਨਾਲ ਹਰ ਨਾਗਰਿਕ ਨੂੰ ਬਿਨਾਂ ਕਿਸੇ ਆਰਥਿਕ ਮੁਸ਼ਕਲ ਦੇ ਮਿਆਰੀ ਸਿਹਤ ਸੇਵਾਵਾਂ ਮਿਲ ਰਹੀਆਂ ਹਨ। ਸਿਹਤ ਮੰਤਰੀ ਨੇ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਪਰਿਵਾਰਾਂ ਨੂੰ ਮਹਿੰਗੇ ਇਲਾਜ ਦੇ ਖਰਚ ਤੋਂ ਸੁਰੱਖਿਆ ਪ੍ਰਦਾਨ ਕਰਨ ਵਾਲੀ ਇੱਕ ਸਮਾਜਿਕ ਸੁਰੱਖਿਆ ਯੋਜਨਾ ਹੈ। 47 ਲੱਖ ਤੋਂ ਵੱਧ ਰਜਿਸਟ੍ਰੇਸ਼ਨ ਅਤੇ 852 ਕਰੋੜ ਦੇ ਕੈਸ਼ਲੈੱਸ ਇਲਾਜ ਇਸ ਗੱਲ ਦਾ ਸਬੂਤ ਹਨ ਕਿ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਸ ਸੋਚ ’ਤੇ ਭਰੋਸਾ ਜਤਾਇਆ ਹੈ, ਜਿਸ ਤਹਿਤ ਹਰ ਘਰ ਤੱਕ ਮਿਆਰੀ ਸਿਹਤ ਸੇਵਾਵਾਂ ਪਹੁੰਚਾਈਆਂ ਜਾ ਰਹੀਆਂ ਹਨ।”

ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿੱਥੇ ਡਾਇਲਿਸਿਸ ਰਾਹੀਂ ਸਭ ਤੋਂ ਵੱਧ ਮਰੀਜ਼ਾਂ ਨੂੰ ਲਾਭ ਮਿਲਿਆ, ਉੱਥੇ ਹੀ ਪੇਚੀਦਾ ਸਰਜਰੀਆਂ ’ਤੇ ਸਭ ਤੋਂ ਵੱਧ ਖਰਚ ਹੋਇਆ। ਪ੍ਰਾਇਮਰੀ ਟੋਟਲ ਨੀ ਰਿਪਲੇਸਮੈਂਟ ’ਤੇ ਲਗਭਗ 70.86 ਕਰੋੜ ਰੁਪਏ ਖਰਚ ਕੀਤੇ ਗਏ, ਜਦਕਿ ਪੀਟੀਸੀਏ ਵਿਦ ਡਾਇਗਨੋਸਟਿਕ ਐਂਜੀਓਗ੍ਰਾਮ (ਦਿਲ ਵਿੱਚ ਸਟੈਂਟ ਪਾਉਣ ਦੀ ਪ੍ਰਕਿਰਿਆ) ’ਤੇ ਲਗਭਗ 70.02 ਕਰੋੜ ਖਰਚ ਹੋਏ। ਇਸ ਤੋਂ ਇਲਾਵਾ ਲੈਪਰੋਸਕੋਪਿਕ ਗੌਲਬਲੈਡਰ ਸਰਜਰੀ ’ਤੇ ਲਗਭਗ 36.28 ਕਰੋੜ ਖਰਚ ਕੀਤੇ ਗਏ। ਹਿਪ ਰਿਪਲੇਸਮੈਂਟ, ਸਪਾਈਨ ਸਰਜਰੀ, ਕੋਰੋਨਰੀ ਆਰਟਰੀ ਬਾਈਪਾਸ ਗ੍ਰਾਫਟਿੰਗ (ਸੀਏਬੀਜੀ), ਕੈਟਰੇਕਟ ਆਪ੍ਰੇਸ਼ਨ, ਬਾਈਲੇਟਰਲ ਹਰਨੀਆ ਰਿਪੇਅਰ ਅਤੇ ਹਿਸਟਰੇਕਟੋਮੀ ਵੀ ਯੋਜਨਾ ਤਹਿਤ ਸਭ ਤੋਂ ਵੱਧ ਖਰਚ ਵਾਲੇ ਇਲਾਜਾਂ ਵਿੱਚ ਸ਼ਾਮਲ ਰਹੇ।

ਉਨ੍ਹਾਂ ਕਿਹਾ, “ਇਲਾਜ ਦੇ ਅੰਕੜੇ ਸਪੱਸ਼ਟ ਤੌਰ ’ਤੇ ਦਰਸਾਉਂਦੇ ਹਨ ਕਿ ਮੁੱਖ ਮੰਤਰੀ ਸਿਹਤ ਯੋਜਨਾ ਵਿਆਪਕ ਸਿਹਤ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਜਿੱਥੇ ਹਜ਼ਾਰਾਂ ਲਾਭਪਾਤਰੀਆਂ ਨੂੰ ਹਰ ਰੋਜ਼ ਡਾਇਲਿਸਿਸ, ਜਣੇਪੇ ਸਬੰਧੀ ਸਿਹਤ ਸੇਵਾਵਾਂ ਅਤੇ ਐਮਰਜੈਂਸੀ ਇਲਾਜ ਮਿਲ ਰਹੇ ਹਨ, ਉੱਥੇ ਦਿਲ, ਆਰਥੋਪੀਡਿਕ ਅਤੇ ਹੋਰ ਗੰਭੀਰ ਸਰਜਰੀਆਂ ਦੀ ਲੋੜ ਵਾਲੇ ਮਰੀਜ਼ਾਂ ਨੂੰ ਵੀ ਪੂਰੀ ਤਰ੍ਹਾਂ ਮੁਫ਼ਤ ਅਤੇ ਗੁਣਵੱਤਾ ਵਾਲਾ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।”

ਇਹ ਯੋਜਨਾ ਪੰਜਾਬ ਦੇ ਹਜ਼ਾਰਾਂ ਲਾਭਪਾਤਰੀਆਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਲਿਆ ਰਹੀ ਹੈ।

ਸੰਗਰੂਰ ਦੀ ਰਹਿਣ ਵਾਲੀ ਬਲਜਿੰਦਰ ਕੌਰ, ਜੋ ਲਗਭਗ 10 ਸਾਲਾਂ ਤੋਂ ਗੋਡਿਆਂ ਦੇ ਗੰਭੀਰ ਦਰਦ ਤੋਂ ਪੀੜਤ ਸੀ , ਨੇ ਇਸ ਯੋਜਨਾ ਤਹਿਤ ਮੁਫ਼ਤ ਗੋਡਾ ਬਦਲਾਅ (ਨੀ ਰਿਪਲੇਸਮੈਂਟ) ਕਰਵਾਇਆ। ਉਨ੍ਹਾਂ ਕਿਹਾ, “10 ਸਾਲਾਂ ਤੱਕ ਗੋਡਿਆਂ ਦੇ ਦਰਦ ਨਾਲ ਝੂਜਣ ਤੋਂ ਬਾਅਦ ਮੈਨੂੰ ਸਿਹਤ ਕਾਰਡ ਰਾਹੀਂ ਮੁਫ਼ਤ ਇਲਾਜ ਮਿਲਿਆ। ਅੱਜ ਮੈਂ ਦਰਦ ਤੋਂ ਮੁਕਤ ਹੋ ਕੇ ਖੁਸ਼ਹਾਲ ਜੀਵਨ ਜੀ ਰਹੀ ਹਾਂ।”

ਪਟਿਆਲਾ ਵਾਸੀ ਮਾਮੂ ਰਾਮ ਲਈ ਇਹ ਸਿਹਤ ਕਾਰਡ ਮੁਸ਼ਕਲ ਸਮੇਂ ਵਿੱਚ ਜੀਵਨਦਾਤਾ ਸਾਬਤ ਹੋਇਆ। ਉਨ੍ਹਾਂ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਿਲੇ ਮੁਫ਼ਤ ਇਲਾਜ ਨੇ ਨਾ ਸਿਰਫ਼ ਮੇਰੀ ਸਿਹਤ ਵਿੱਚ ਸੁਧਾਰ ਕੀਤਾ, ਸਗੋਂ ਮੇਰੇ ਪਰਿਵਾਰ ’ਤੇ ਪੈਣ ਵਾਲਾ ਆਰਥਿਕ ਬੋਝ ਵੀ ਘਟਾਇਆ। ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣਾ ਸਿਹਤ ਕਾਰਡ ਜ਼ਰੂਰ ਬਣਵਾਉਣ, ਤਾਂ ਜੋ ਮੁਸ਼ਕਲ ਸਮੇਂ ਵਿੱਚ ਇਲਾਜ ਦੇ ਖਰਚ ਦੀ ਚਿੰਤਾ ਨਾ ਕਰਨੀ ਪਵੇ।”

ਇਸ ਯੋਜਨਾ ਨੇ ਪਟਿਆਲਾ ਦੇ ਇੱਕ ਬੱਚੇ ਅਮਨਦੀਪ ਸਿੰਘ ਨੂੰ ਵੀ ਸਮੇਂ ਸਿਰ ਜੀਵਨ ਬਚਾਉਣ ਵਾਲਾ ਇਲਾਜ ਮੁਹੱਈਆ ਕਰਵਾਇਆ। ਉਸ ਦਾ ਅਪੈਂਡਿਕਸ ਫਟ ਗਿਆ ਸੀ ਅਤੇ ਪਰਿਵਾਰ ਐਮਰਜੈਂਸੀ ਆਪ੍ਰੇਸ਼ਨ ਦੇ ਖਰਚ ਨੂੰ ਲੈ ਕੇ ਚਿੰਤਤ ਸੀ। ਪਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੈਸ਼ਲੈੱਸ ਇਲਾਜ ਮਿਲਣ ਨਾਲ ਡਾਕਟਰਾਂ ਨੇ ਬਿਨਾਂ ਕਿਸੇ ਦੇਰੀ ਦੇ ਆਪ੍ਰੇਸ਼ਨ ਕੀਤਾ ਅਤੇ ਪਰਿਵਾਰ ਨੂੰ ਵੱਡੀ ਰਾਹਤ ਮਿਲੀ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਸੂਚੀਬੱਧ ਹਸਪਤਾਲਾਂ ਦਾ ਨੈੱਟਵਰਕ ਵਧਾਉਣ, ਜਨ-ਜਾਗਰੂਕਤਾ ਮੁਹਿੰਮ ਤੇਜ਼ ਕਰਨ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਹੋਰ ਸੌਖਾ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ, ਤਾਂ ਜੋ ਹਰ ਯੋਗ ਪਰਿਵਾਰ ਇਸ ਯੋਜਨਾ ਦਾ ਲਾਭ ਲੈ ਸਕੇ।

 

ਐਨਕਾਊਂਟਰ ਨਿਊਜ਼ ਉੱਤੇ ਸਾਰੀ ਖ਼ਬਰਾਂ ਕੰਪਿਊਟਰ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਤੀਜੇ ਧਿਰ ਦੇ ਸਰੋਤਾਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਇਸਲਈ ਧਿਆਨ ਨਾਲ ਪੜ੍ਹੋ ਅਤੇ ਜਾਂਚ ਕਰੋ। ਕਿਸੇ ਵੀ ਸਮੱਸਿਆ ਲਈ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। 

ਤਾਜ਼ਾ ਖਬਰਾਂ

LEAVE A REPLY

Please enter your comment!
Please enter your name here

Most Popular

Lifestyle