ਕੇਰਲ :- ਕੇਰਲ ਦੇ ਪੀਰਾਵੋਮ ਨੇੜੇ ਨਦੀ ਵਿੱਚੋਂ ਐਤਵਾਰ ਸਵੇਰੇ ਸੱਤ ਸਾਲਾ ਬੱਚੀ ਦੀ ਲਾਸ਼ ਬਰਾਮਦ ਹੋਣ ਨਾਲ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਦਾ ਮਾਮਲਾ ਸਾਹਮਣੇ ਆ ਗਿਆ ਹੈ। ਇਸ ਤੋਂ ਪਹਿਲਾਂ ਮਾਂ, ਪਿਤਾ ਅਤੇ ਦੋ ਸਾਲਾ ਪੁੱਤਰ ਦੀਆਂ ਲਾਸ਼ਾਂ ਵੀ ਨਦੀ ਵਿੱਚੋਂ ਮਿਲ ਚੁੱਕੀਆਂ ਸਨ। ਪੁਲਿਸ ਨੂੰ ਮੁੱਢਲੀ ਜਾਂਚ ਦੌਰਾਨ ਸ਼ੱਕ ਹੈ ਕਿ ਇਹ ਮਾਮਲਾ ਸਮੂਹਿਕ ਖੁਦਕੁਸ਼ੀ ਨਾਲ ਜੁੜਿਆ ਹੋ ਸਕਦਾ ਹੈ।

