ਚੰਡੀਗੜ੍ਹ :- ਕੇਂਦਰ ਸਰਕਾਰ ਨੇ ਭਾਖੜਾ ਅਤੇ ਨੰਗਲ ਡੈਮ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਫ਼ੈਸਲਾ ਲਿਆ ਹੈ। ਜਾਣਕਾਰੀ ਮੁਤਾਬਕ, ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੀਆਂ ਟੀਮਾਂ ਨੰਗਲ ਵਿੱਚ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਇਸ ਵੇਲੇ ਲਗਭਗ 100 CISF ਜਵਾਨ ਨੰਗਲ ਪਹੁੰਚ ਚੁੱਕੇ ਹਨ।
ਨਵੀਂ ਯੂਨਿਟ ਵਿੱਚ ਜਵਾਨਾਂ ਦੀ ਰਿਹਾਇਸ਼
ਮਿਲੀ ਜਾਣਕਾਰੀ ਅਨੁਸਾਰ, ਇਹ ਸਾਰੇ ਜਵਾਨ CISF ਦੀ ਨਵੀਂ ਬਣੀ ਯੂਨਿਟ ਵਿੱਚ ਰਿਹਾਇਸ਼ ਕਰ ਰਹੇ ਹਨ। ਹਾਲਾਂਕਿ ਅਧਿਕਾਰਿਕ ਤੌਰ ‘ਤੇ ਕਿਸੇ ਵੀ ਅਧਿਕਾਰੀ ਨੇ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ, ਪਰ ਤਾਇਨਾਤੀ ਦੇ ਪਿੱਛੇ ਕੇਂਦਰ ਦਾ ਉਦੇਸ਼ ਡੈਮ ਦੀ ਸੁਰੱਖਿਆ ਨੂੰ ਹੋਰ ਪੱਕਾ ਕਰਨਾ ਦੱਸਿਆ ਜਾ ਰਿਹਾ ਹੈ।
31 ਅਗਸਤ ਤੋਂ CISF ਦੇ ਹਵਾਲੇ ਹੋਵੇਗੀ ਸੁਰੱਖਿਆ
ਸੂਤਰਾਂ ਅਨੁਸਾਰ, 31 ਅਗਸਤ ਤੋਂ ਭਾਖੜਾ ਡੈਮ ਦੀ ਸੁਰੱਖਿਆ CISF ਦੇ ਹੱਥ ਵਿੱਚ ਸੌਂਪ ਦਿੱਤੀ ਜਾਵੇਗੀ। ਇਸ ਕਦਮ ਨਾਲ ਡੈਮ ਦੇ ਆਲੇ ਦੁਆਲੇ ਸੁਰੱਖਿਆ ਦੇ ਇੰਤਜ਼ਾਮਾਂ ਨੂੰ ਹੋਰ ਕੜਾ ਕਰਨ ਦੀ ਉਮੀਦ ਹੈ।