ਜੰਮੂ :- ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੀ ਦੁਰਗਮ ਵਾਰਵਣ ਘਾਟੀ ਦੇ ਮਾਰਗੀ ਪਿੰਡ ਵਿੱਚ ਬੁੱਧਵਾਰ ਰਾਤ ਦੋ ਵਾਰ ਬੱਦਲ ਫੱਟਣ ਨਾਲ ਭਿਆਨਕ ਤਬਾਹੀ ਵਾਪਰੀ। ਅਚਾਨਕ ਆਈ ਸੈਲਾਬੀ ਧਾਰਾਂ ਅਤੇ ਭੂਸਖਲਨ ਨੇ ਪਿੰਡ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ, ਜਿਸ ਕਾਰਨ ਦਰਜਨਾਂ ਘਰਾਂ ਦੇ ਢਾਂਚੇ ਢਹਿ ਗਏ ਅਤੇ ਖੇਤੀਬਾੜੀ ਨੂੰ ਭਾਰੀ ਨੁਕਸਾਨ ਹੋਇਆ।