ਚੰਡੀਗੜ੍ਹ :- ਪੰਜਾਬ ਕ੍ਰਿਕਟ ਲਈ ਅੱਜ ਮਾਣ ਵਾਲਾ ਪਲ ਰਿਹਾ, ਜਦੋਂ ਨਿਊ ਚੰਡੀਗੜ੍ਹ ਸਟੇਡੀਅਮ ਨੂੰ ਅਧਿਕਾਰਕ ਤੌਰ ‘ਤੇ ਟੈਸਟ ਕ੍ਰਿਕਟ ਦੀ ਮੇਜ਼ਬਾਨੀ ਕਰਨ ਵਾਲੇ ਮੈਦਾਨਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ। ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੈਸਟ ਮੈਚ ਦੀ ਸ਼ੁਰੂਆਤ ਮੌਕੇ ਪੀਸੀਏ ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਰਵਾਇਤੀ ਘੰਟੀ ਵਜਾ ਕੇ ਇਸ ਇਤਿਹਾਸਕ ਪਲ ਨੂੰ ਯਾਦਗਾਰ ਬਣਾਇਆ। ਇਸ ਉਪਲਬਧੀ ਨਾਲ ਨਿਊ ਚੰਡੀਗੜ੍ਹ ਪੰਜਾਬ ਦਾ ਤੀਜਾ ਅਤੇ ਦੇਸ਼ ਦਾ 31ਵਾਂ ਟੈਸਟ ਮੈਦਾਨ ਬਣ ਗਿਆ, ਜਿਸ ਨਾਲ ਪੰਜਾਬ ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਹੋਰ ਸੁਨਹਿਰੀ ਅਧਿਆਇ ਜੁੜ ਗਿਆ।

