ਜੰਮੂ :- ਜੰਮੂ-ਕਸ਼ਮੀਰ ਨੂੰ ਦੇਸ਼ ਨਾਲ ਰੇਲ ਮਾਰਗ ਰਾਹੀਂ ਜੋੜਨ ਵਾਲਾ ਚੱਕੀ ਦਰਿਆ ’ਤੇ ਬਣਿਆ ਰੇਲਵੇ ਪੁਲ ਖਤਰੇ ਹੇਠ ਆ ਗਿਆ ਹੈ। ਤੇਜ਼ ਬਹਾਅ ਕਾਰਨ ਪੁਲ ਦੇ ਹੇਠਾਂ ਤੋਂ ਮਿੱਟੀ ਲਗਾਤਾਰ ਖਿਸਕ ਰਹੀ ਹੈ। ਕੁਝ ਦਿਨ ਪਹਿਲਾਂ ਵੱਧ ਪਾਣੀ ਕਾਰਨ ਪ੍ਰੋਟੈਕਸ਼ਨ ਵਾਲ ਦਾ ਹਿੱਸਾ ਵੀ ਖਰਾਬ ਹੋ ਗਿਆ ਸੀ। ਇਸ ਵੇਲੇ ਰੇਲਵੇ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਹਾਲਾਤਾਂ ਦੀ ਜਾਂਚ ਕਰ ਰਹੇ ਹਨ। ਸੁਰੱਖਿਆ ਕਾਰਨਾਂ ਕਰਕੇ ਪੁਲ ਤੋਂ ਆਵਾਜਾਈ ਬੰਦ ਕਰ ਦਿੱਤੀ ਗਈ ਹੈ।