ਚੰਡੀਗੜ੍ਹ :- ਕੇਂਦਰ ਸਰਕਾਰ ਵੱਲੋਂ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਵੱਡਾ ਇਜਾਫਾ ਕਰਦਿਆਂ ਲਗਭਗ 993 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਸਿਲੰਡਰ ਦੀ ਕੀਮਤ ਹੁਣ 3000 ਰੁਪਏ ਤੋਂ ਉੱਪਰ ਪਹੁੰਚ ਗਈ ਹੈ, ਜਿਸ ਕਾਰਨ ਹੋਟਲ, ਰੈਸਟੋਰੈਂਟ ਅਤੇ ਢਾਬਾ ਚਲਾਉਣ ਵਾਲਿਆਂ ‘ਤੇ ਭਾਰੀ ਬੋਝ ਪੈ ਗਿਆ ਹੈ।
ਹੋਟਲ ਐਸੋਸੀਏਸ਼ਨ ਵੱਲੋਂ ਤਿੱਖਾ ਵਿਰੋਧ
ਇਸ ਫੈਸਲੇ ਤੋਂ ਬਾਅਦ ਪੰਜਾਬ ਹੋਟਲ ਐਸੋਸੀਏਸ਼ਨ ਨੇ ਕੜਾ ਰੋਸ ਜਤਾਇਆ ਹੈ। ਬਠਿੰਡਾ ਵਿੱਚ ਹੋਈ ਮੀਟਿੰਗ ਦੌਰਾਨ ਪ੍ਰਧਾਨ ਸਤੀਸ਼ ਅਰੋੜਾ ਦੀ ਅਗਵਾਈ ਹੇਠ ਇਹ ਫੈਸਲਾ ਲਿਆ ਗਿਆ ਕਿ ਜੇ 10 ਦਿਨਾਂ ਵਿੱਚ ਰੇਟ ਵਾਪਸ ਨਾ ਕੀਤੇ ਗਏ ਤਾਂ ਸੜਕਾਂ ‘ਤੇ ਉਤਰ ਕੇ ਪ੍ਰਦਰਸ਼ਨ ਕੀਤਾ ਜਾਵੇਗਾ।
ਇੰਡਸਟਰੀ ‘ਤੇ ਪਵੇਗਾ ਸਿੱਧਾ ਅਸਰ
ਐਸੋਸੀਏਸ਼ਨ ਮੁਤਾਬਕ ਹੋਟਲ ਕਾਰੋਬਾਰ ਪਹਿਲਾਂ ਹੀ ਮੰਦਹਾਲੀ ਦਾ ਸ਼ਿਕਾਰ ਹੈ ਅਤੇ ਨਵਾਂ ਵਾਧਾ ਹਾਲਾਤ ਹੋਰ ਖਰਾਬ ਕਰੇਗਾ। ਉਨ੍ਹਾਂ ਕਿਹਾ ਕਿ ਲੱਖਾਂ ਪਰਿਵਾਰ ਇਸ ਉਦਯੋਗ ਨਾਲ ਜੁੜੇ ਹਨ, ਜੋ ਇਸ ਫੈਸਲੇ ਨਾਲ ਪ੍ਰਭਾਵਿਤ ਹੋਣਗੇ।
ਰੇਟ ਨਾ ਘਟੇ ਤਾਂ ਕੀਮਤਾਂ ਵਧਣ ਦੀ ਸੰਭਾਵਨਾ
ਪ੍ਰਧਾਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਰਾਹਤ ਨਾ ਮਿਲੀ ਤਾਂ ਮਜ਼ਬੂਰੀ ਵਜੋਂ ਖਾਣ-ਪੀਣ ਦੀਆਂ ਚੀਜ਼ਾਂ ਦੇ ਰੇਟ ਵਧਾਉਣੇ ਪੈਣਗੇ ਅਤੇ ਸਟਾਫ ‘ਚ ਵੀ ਕਟੌਤੀ ਕਰਨੀ ਪਵੇਗੀ, ਜਿਸਦਾ ਅਸਰ ਸਿੱਧਾ ਆਮ ਲੋਕਾਂ ਤੇ ਪਵੇਗਾ।

