ਨਵੀਂ ਦਿੱਲੀ :- ਅਮਰੀਕਾ ਵਿੱਚ ਵਾਪਰੇ ਟਰੱਕ ਹਾਦਸੇ ਦੇ ਮਾਮਲੇ ਵਿੱਚ ਤਰਨਤਾਰਨ ਦੇ ਪਿੰਡ ਰਟੋਲ ਵਾਸੀ ਹਰਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਉਸਦੇ ਕਰੀਬੀ ਰਿਸ਼ਤੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਪਰਿਵਾਰ ਇਸ ਵੇਲੇ ਕਿਸੇ ਨਾਲ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਹੈ।
ਪਰਿਵਾਰ ਨੇ ਫੰਡਿੰਗ ਅਪੀਲ ਨਾਲ ਸਬੰਧਿਤ ਗਲਤਫਹਿਮੀਆਂ ਤੋਂ ਦੂਰ ਰਹਿਣ ਲਈ ਕੀਤੀ ਅਪੀਲ
ਦਿਲਬਾਗ ਸਿੰਘ ਨੇ ਕਿਹਾ ਕਿ ਹਰਜਿੰਦਰ ਸਿੰਘ ਦੇ ਨਾਮ ‘ਤੇ ਅਮਰੀਕਾ ਵਿੱਚ ਕੁਝ ਲੋਕਾਂ ਵੱਲੋਂ ਫੰਡ ਇਕੱਠਾ ਕੀਤਾ ਜਾ ਰਿਹਾ ਹੈ, ਪਰ ਪਰਿਵਾਰ ਨੇ ਇਸ ਸਬੰਧੀ ਕੋਈ ਅਧਿਕਾਰਤ ਅਪੀਲ ਨਹੀਂ ਕੀਤੀ। ਉਨ੍ਹਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਗ਼ਲਤ ਤਸਵੀਰਾਂ ਅਤੇ ਝੂਠੀਆਂ ਪੋਸਟਾਂ ਨਾ ਫੈਲਾਈਆਂ ਜਾਣ, ਕਿਉਂਕਿ ਇਹ ਪਰਿਵਾਰ ਨੂੰ ਹੋਰ ਮਨੋਵਿਗਿਆਨਕ ਤਣਾਅ ਵਿੱਚ ਲਿਆ ਸਕਦੀਆਂ ਹਨ।
ਹਰਜਿੰਦਰ ਸਿੰਘ ਦੀ ਪਿਛੋਕੜ ਅਤੇ ਅਗਲੀ ਸੁਣਵਾਈ
ਦਿਲਬਾਗ ਸਿੰਘ ਨੇ ਇਹ ਵੀ ਦੱਸਿਆ ਕਿ ਹਰਜਿੰਦਰ ਸਿੰਘ 2018 ਵਿੱਚ ਅਮਰੀਕਾ ਗਿਆ ਸੀ ਅਤੇ 2023 ਵਿੱਚ ਉਸਨੂੰ ਕੈਲੀਫੋਰਨੀਆ ਸਟੇਟ ਵੱਲੋਂ ਲਾਈਸੈਂਸ ਜਾਰੀ ਕੀਤਾ ਗਿਆ। ਹਾਦਸੇ ਨਾਲ ਜੁੜੇ ਕੇਸ ਦੀ ਅਗਲੀ ਸੁਣਵਾਈ 27 ਅਗਸਤ ਨੂੰ ਹੋਵੇਗੀ। ਸਜ਼ਾ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ।