ਬਠਿੰਡਾ :- ਬਠਿੰਡਾ ਕੇਂਦਰੀ ਜੇਲ੍ਹ ਦੀ ਸੁਰੱਖਿਆ ਉਸ ਵੇਲੇ ਸਵਾਲਾਂ ‘ਚ ਆ ਗਈ ਜਦੋਂ ਡਿਊਟੀ ‘ਤੇ ਤਾਇਨਾਤ ਇੱਕ ਸੀਨੀਅਰ ਕਾਂਸਟੇਬਲ ਨਸ਼ੇ ਸਮੇਤ ਫੜਿਆ ਗਿਆ। ਜਾਣਕਾਰੀ ਮੁਤਾਬਕ ਅੰਗਰੇਜ਼ ਸਿੰਘ ਨਾਮਕ ਪੁਲਸ ਕਰਮੀ ਜੇਲ੍ਹ ਅੰਦਰ ਦਾਖਲ ਹੋ ਰਿਹਾ ਸੀ, ਤਾਂ ਗੇਟ ‘ਤੇ ਤਾਇਨਾਤ ਸੁਰੱਖਿਆ ਜਵਾਨਾਂ ਨੇ ਸ਼ੱਕ ਹੋਣ ‘ਤੇ ਉਸਦੀ ਤਲਾਸ਼ੀ ਲਈ। ਜਾਂਚ ਦੌਰਾਨ ਉਸਦੀ ਪੱਗ ਵਿਚੋਂ ਲਗਭਗ 34 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਤੁਰੰਤ ਉਸਨੂੰ ਕਾਬੂ ਕਰਕੇ ਸਥਾਨਕ ਪੁਲਸ ਦੇ ਹਵਾਲੇ ਕੀਤਾ ਗਿਆ, ਜਿੱਥੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

