ਜੰਡਿਆਲਾ ਗੁਰੂ :- ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਰਾਣਾ ਕਾਲਾ ਵਿੱਚ ਕੱਲ੍ਹ ਰਾਤ ਨਸ਼ਾ ਤਸਕਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ’ਤੇ ਕਾਤਲਾਨਾ ਹਮਲਾ ਕੀਤਾ ਗਿਆ। ਹਥਿਆਰਬੰਦ ਲੋਕਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਅਤੇ ਫਿਰ ਖੌਫ਼ ਪੈਦਾ ਕਰਨ ਲਈ ਹਵਾ ਵਿੱਚ ਗੋਲੀਆਂ ਵੀ ਚਲਾਈਆਂ। ਇਸ ਦੌਰਾਨ ਇੱਕ ਗੋਲੀ ਨੌਜਵਾਨ ਦੇ ਮੋਢੇ ਨੂੰ ਛੂਹ ਕੇ ਲੰਘ ਗਈ ਜਿਸ ਨਾਲ ਵੱਡਾ ਹਾਦਸਾ ਟਲ ਗਿਆ।