ਮਨੀਪੁਰ :- ਮਨੀਪੁਰ ਵਿੱਚ ਮੰਗਲਵਾਰ ਸਵੇਰੇ ਅਚਾਨਕ ਭੂਚਾਲ ਦੇ ਤਿੱਖੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਝਟਕੇ ਇੰਨੇ ਤੇਜ਼ ਸਨ ਕਿ ਕਈ ਲੋਕ ਨੀਂਦ ਵਿੱਚੋਂ ਜਾਗ ਪਏ ਅਤੇ ਘਬਰਾਹਟ ਵਿੱਚ ਘਰਾਂ ਤੋਂ ਬਾਹਰ ਸੜਕਾਂ ‘ਤੇ ਆ ਗਏ। ਸਥਾਨਕ ਵਸਨੀਕਾਂ ਨੇ ਦੱਸਿਆ ਕਿ ਕੁਝ ਸਕਿੰਟਾਂ ਲਈ ਧਰਤੀ ਹਿੱਲਦੀ ਰਹੀ, ਜਿਸ ਕਾਰਨ ਹੜਕੰਪ ਮਚ ਗਿਆ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਵੱਲੋਂ ਭੂਚਾਲ ਦੀ ਪੁਸ਼ਟੀ ਕੀਤੀ ਗਈ ਹੈ। ਹਾਲਾਂਕਿ ਹੁਣ ਤੱਕ ਕਿਸੇ ਵੱਡੇ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ।

