ਚੰਡੀਗੜ੍ਹ :- 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰੀਬ ਡੇਢ ਸਾਲ ਬਾਕੀ ਹਨ ਤੇ ਆਮ ਆਦਮੀ ਪਾਰਟੀ ਨੇ ਆਪਣੇ ਅੰਦਰੂਨੀ ਜਥੇਬੰਦੀ ਦੇ ਢਾਂਚੇ ਵਿੱਚ ਵੱਡਾ ਬਦਲਾਅ ਕਰ ਦਿੱਤਾ ਹੈ। ਪਾਰਟੀ ਨੇ ਮਹਿਲਾ ਵਿੰਗ, ਐੱਸਸੀ ਵਿੰਗ ਅਤੇ ਵਪਾਰ ਵਿੰਗ ਸਮੇਤ ਵੱਖ-ਵੱਖ ਵਰਗਾਂ ਲਈ ਬੋਰਡ ਬਣਾਏ ਹਨ, ਤਾਂ ਜੋ ਆਗੂਆਂ ਅਤੇ ਵਲੰਟਰੀਅਰਜ਼ ਨੂੰ ਅਹੁਦੇ ਮਿਲ ਸਕਣ ਅਤੇ ਉਨ੍ਹਾਂ ਨੂੰ ਖੁਸ਼ ਕੀਤਾ ਜਾ ਸਕੇ।