ਚੰਡੀਗੜ੍ਹ :- ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ 1 ਅਪ੍ਰੈਲ 2026 ਤੋਂ ਦੇਸ਼ ਭਰ ਦੇ ਟੋਲ ਪਲਾਜ਼ਿਆਂ ‘ਤੇ ਨਵੀਂ ਪ੍ਰਣਾਲੀ ਲਾਗੂ ਕਰ ਦਿੱਤੀ ਹੈ। ਹੁਣ ਕਿਸੇ ਵੀ ਵਾਹਨ ਚਾਲਕ ਲਈ ਨਕਦ ਭੁਗਤਾਨ ਦੀ ਸਹੂਲਤ ਖਤਮ ਕਰ ਦਿੱਤੀ ਗਈ ਹੈ ਅਤੇ ਹਰ ਵਾਹਨ ‘ਤੇ FASTag ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
FASTag ਫੀਸ ਤੇ ਟੋਲ ਦਰਾਂ ‘ਚ ਵਾਧਾ
ਨਵੇਂ ਨਿਯਮਾਂ ਤਹਿਤ FASTag ਦੀ ਸਾਲਾਨਾ ਫੀਸ ਵਿੱਚ ਵੀ ਵਾਧਾ ਕੀਤਾ ਗਿਆ ਹੈ। ਇਸਦੇ ਨਾਲ ਹੀ ਵੱਖ-ਵੱਖ ਸ਼੍ਰੇਣੀਆਂ ਦੇ ਵਾਹਨਾਂ ਲਈ ਟੋਲ ਦਰਾਂ ‘ਚ 5 ਤੋਂ 25 ਰੁਪਏ ਤੱਕ ਦਾ ਇਜ਼ਾਫਾ ਕੀਤਾ ਗਿਆ ਹੈ, ਜਿਸ ਦਾ ਅਸਰ ਆਮ ਯਾਤਰੀਆਂ ਤੋਂ ਲੈ ਕੇ ਵਪਾਰਕ ਵਾਹਨਾਂ ‘ਤੇ ਪਵੇਗਾ।
ਨਵੀਆਂ ਦਰਾਂ ਅੱਧੀ ਰਾਤ ਤੋਂ ਲਾਗੂ
ਅਧਿਕਾਰੀਆਂ ਮੁਤਾਬਕ 31 ਮਾਰਚ ਦੀ ਅੱਧੀ ਰਾਤ ਤੋਂ ਨਵੀਆਂ ਦਰਾਂ ਲਾਗੂ ਹੋ ਗਈਆਂ ਹਨ। ਹੁਣ FASTag ਤੋਂ ਬਿਨਾਂ ਕਿਸੇ ਵੀ ਵਾਹਨ ਨੂੰ ਟੋਲ ਪਲਾਜ਼ਿਆਂ ਤੋਂ ਲੰਘਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਸਾਰੀ ਵਸੂਲੀ ਡਿਜੀਟਲ ਢੰਗ ਨਾਲ ਕੀਤੀ ਜਾਵੇਗੀ।
ਚੁਣੀਂਦੇ ਟੋਲ ਪਲਾਜ਼ਿਆਂ ‘ਤੇ ਵਧੇ ਚਾਰਜ
ਕਈ ਮਹੱਤਵਪੂਰਨ ਹਾਈਵੇ ਰੂਟਾਂ ‘ਤੇ ਸਥਿਤ ਟੋਲ ਪਲਾਜ਼ਿਆਂ ‘ਤੇ ਨਵੀਆਂ ਦਰਾਂ ਦੇ ਅਨੁਸਾਰ ਹੀ ਵਸੂਲੀ ਕੀਤੀ ਜਾ ਰਹੀ ਹੈ। ਇਹ ਵਾਧਾ ਵੱਖ-ਵੱਖ ਵਾਹਨ ਸ਼੍ਰੇਣੀਆਂ ਲਈ ਲਾਗੂ ਕੀਤਾ ਗਿਆ ਹੈ।
ਟ੍ਰੈਫਿਕ ਜਾਮ ਘਟਾਉਣ ਦਾ ਉਦੇਸ਼
ਅਧਿਕਾਰੀਆਂ ਨੇ ਕਿਹਾ ਕਿ ਨਕਦ ਭੁਗਤਾਨ ਨੂੰ ਖਤਮ ਕਰਨ ਦਾ ਮਕਸਦ ਟੋਲ ਪਲਾਜ਼ਿਆਂ ‘ਤੇ ਲੱਗਣ ਵਾਲੀ ਲੰਮੀ ਕਤਾਰਾਂ ਨੂੰ ਘਟਾਉਣਾ ਅਤੇ ਯਾਤਰਾ ਨੂੰ ਤੇਜ਼ ਤੇ ਸੁਗਮ ਬਣਾਉਣਾ ਹੈ। ਨਵੀਂ ਪ੍ਰਣਾਲੀ ਨਾਲ ਡਰਾਈਵਰਾਂ ਨੂੰ ਬਿਨਾਂ ਰੁਕਾਵਟ ਦੇ ਸਫ਼ਰ ਕਰਨ ਵਿੱਚ ਮਦਦ ਮਿਲੇਗੀ।

