ਮਾਨਸਾ :- ਮਾਨਸਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਵਿਜੈ ਸਿੰਗਲਾ ਨਾਲ ਜੁੜੇ ਭ੍ਰਿਸ਼ਟਾਚਾਰ ਕੇਸ ਦੀਆਂ ਮੁੜ ਪਰਤਾਂ ਖੁੱਲਣ ਲੱਗੀਆਂ ਹਨ। ਮੋਹਾਲੀ ਵਿੱਚ ਇਸ ਮਾਮਲੇ ਸਬੰਧੀ ਇੱਕ ਹੋਰ ਪਰਚਾ ਦਰਜ ਹੋਇਆ ਹੈ, ਜਿਸ ਵਿੱਚ ਸਿੰਗਲਾ ਕੇਸ ਦਾ ਸਿੱਧਾ ਜ਼ਿਕਰ ਕੀਤਾ ਗਿਆ ਹੈ।
ਇਸ ਪਰਚੇ ਅਨੁਸਾਰ, ਵਿਜੈ ਸਿੰਗਲਾ ਦੀ ਕਥਿਤ ਆਡੀਓ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ ਗਈ। ਸਾਬਕਾ FSL ਡਾਇਰੈਕਟਰ ਅਸ਼ਵਨੀ ਕਾਲੀਆ ‘ਤੇ ਦੋਸ਼ ਹੈ ਕਿ ਉਹ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਾਲੀਆ ਨੇ ਆਡੀਓ ਬ੍ਰਾਂਚ ਵਿੱਚ ਤੈਨਾਤ ਇੱਕ ਮਹਿਲਾ ਅਧਿਕਾਰੀ ਤੋਂ ਅਧਿਕਾਰਿਤ ਮੋਹਰ ਮੰਗੀ ਸੀ, ਪਰ ਮੋਹਰ ਨਾ ਦੇਣ ‘ਤੇ ਉਸ ਨਾਲ ਜਾਤੀ ਸੂਚਕ ਸ਼ਬਦਾਂ ਨਾਲ ਬਦਸਲੂਕੀ ਕੀਤੀ ਗਈ।
ਫ਼ਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਅੱਗੇ ਵਧਾਈ ਜਾ ਰਹੀ ਹੈ ਅਤੇ ਪੁਰਾਣੇ ਕੇਸ ਦੇ ਸਬੂਤਾਂ ਨਾਲ ਛੇੜਛਾੜ ਦੀਆਂ ਗੁੰਜਲਾਂ ਖੋਲ੍ਹਣ ਦੀ ਕੋਸ਼ਿਸ਼ ਜਾਰੀ ਹੈ।