ਮੁਹਾਲੀ :- ਮੁਹਾਲੀ ਦੇ ਫੇਜ਼-1 ’ਚ ਸਥਿਤ ਗਊਸ਼ਾਲਾ ’ਚ ਸੋਮਵਾਰ ਨੂੰ ਇਕ ਬੇਹੱਦ ਹੀ ਦਰਦਨਾਕ ਹਾਦਸਾ ਵਾਪਰਿਆ। ਇਸ ਦੌਰਾਨ 51 ਸਾਲਾ ਅਮਨਦੀਪ ਕੌਰ ਦੀ ਚਾਰਾ ਕੱਟਣ ਵਾਲੀ ਮਸ਼ੀਨ ਵਿੱਚ ਫਸਣ ਕਾਰਨ ਮੌਤ ਹੋ ਗਈ।
ਜਾਣਕਾਰੀ ਮੁਤਾਬਕ, ਅਮਨਦੀਪ ਕੌਰ ਗਊਆਂ ਨੂੰ ਚਾਰਾ ਪਾਉਣ ਲਈ ਗਈ ਸੀ। ਜਦੋਂ ਉਹ ਚਾਰਾ ਤਸਲੇ ਵਿੱਚ ਭਰ ਰਹੀ ਸੀ, ਤਾਂ ਉਸਦੀ ਚੁੰਨੀ ਮਸ਼ੀਨ ਵਿੱਚ ਫਸ ਗਈ। ਇਸ ਨਾਲ ਉਹ ਲਿਪਟ ਗਈ ਅਤੇ ਮੌਕੇ ਤੇ ਹੀ ਉਸਦੀ ਜਾਨ ਚਲੀ ਗਈ।
ਮ੍ਰਿਤਕਾ ਅਮਨਦੀਪ ਕੌਰ ਖਰੜ ਦੀ ਰਹਿਣ ਵਾਲੀ ਅਤੇ ਨਿੱਜੀ ਸਕੂਲ ਦੀ ਅਧਿਆਪਕਾ ਸੀ। ਉਹ ਸਾਈਬਰ ਕ੍ਰਾਈਮ ਡੀਐਸਪੀ ਰੁਪਿੰਦਰ ਕੌਰ ਸੋਹੀ ਦੀ ਚਚੇਰੀ ਭੈਣ ਵੀ ਦੱਸੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਪਰਿਵਾਰਕ ਸਰੋਤਾਂ ਮੁਤਾਬਕ ਮ੍ਰਿਤਕਾ ਦੀ ਇੱਕ ਧੀ ਕੈਨੇਡਾ ਵਿੱਚ ਰਹਿੰਦੀ ਹੈ। ਉਸਦੇ ਆਉਣ ਮਗਰੋਂ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।