ਗੁਰਦਾਸਪੁਰ :- ਗੁਰਦਾਸਪੁਰ ਦੇ ਬਟਾਲਾ ਰੋਡ ‘ਤੇ ਸਥਿਤ ਪੁੱਡਾ ਅਪਰੂਵਡ ਅਰਬਨ ਸਟੇਟ ਕਲੋਨੀ ਵਿੱਚ ਬਿਜਲੀ ਸਬੰਧੀ ਲਾਪਰਵਾਹੀ ਕਾਰਨ ਨਿਵਾਸੀਆਂ ਵਿੱਚ ਭਾਰੀ ਰੋਸ ਫੈਲ ਗਿਆ ਹੈ। ਕਲੋਨੀ ਵਿੱਚ ਬਿਜਲੀ ਦੇ ਪੋਲਾਂ ਅਤੇ ਖੰਭਿਆਂ ‘ਤੇ ਨੰਗੀਆਂ ਤਾਰਾਂ ਅਤੇ ਹਾਈ ਵੋਲਟੇਜ ਦੇ ਖੁੱਲ੍ਹੇ ਜੋੜ ਜਾਨ ਲਈ ਖ਼ਤਰਾ ਬਣੇ ਹੋਏ ਹਨ।
ਕਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਉਹ ਕਈ ਵਾਰੀ ਪੁੱਡਾ ਅਤੇ ਹੋਰ ਸਰਕਾਰੀ ਵਿਭਾਗਾਂ ਨੂੰ ਸ਼ਿਕਾਇਤਾਂ ਦੇ ਚੁੱਕੇ ਹਨ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਲੋਕਾਂ ਦਾ ਗੁੱਸਾ ਉਸ ਸਮੇਂ ਹੋਰ ਵੱਧ ਗਿਆ ਜਦੋਂ ਮੌਕੇ ‘ਤੇ ਆਏ ਬਿਜਲੀ ਅਧਿਕਾਰੀ ਕੈਮਰੇ ਤੋਂ ਬਚਦੇ ਅਤੇ ਮੀਡੀਆ ਤੋਂ ਦੂਰ ਭੱਜਦੇ ਨਜ਼ਰ ਆਏ।
ਇੱਕ ਅਧਿਕਾਰੀ ਨੇ ਕਬੂਲ ਕੀਤਾ ਕਿ ਅਜੇ ਤੱਕ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ, ਪਰ ਜਲਦੀ ਹੀ ਸਮੱਸਿਆ ‘ਤੇ ਧਿਆਨ ਦਿੱਤਾ ਜਾਵੇਗਾ। ਹਾਲਾਂਕਿ, ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ‘ਤੇ ਪ੍ਰਬੰਧ ਨਾ ਕੀਤੇ ਗਏ ਤਾਂ ਕਿਸੇ ਵੀ ਵੇਲੇ ਗੰਭੀਰ ਹਾਦਸਾ ਹੋ ਸਕਦਾ ਹੈ।