ਜੰਮੂ :- ਜੰਮੂ ਡਿਵੀਜ਼ਨ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਮਚੈਲ ਮਾਤਾ ਯਾਤਰਾ ਰੂਟ ‘ਤੇ ਚਿਸ਼ੋਟੀ ਬੱਦਲ ਫਟਣ ਕਾਰਨ ਭਾਰੀ ਤਬਾਹੀ ਮਚੀ। ਇਸ ਕੁਦਰਤੀ ਆਫ਼ਤ ਵਿੱਚ ਲਗਭਗ 46 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈਆਂ ਦੇ ਹੜ੍ਹ ਵਿੱਚ ਵਹਿ ਜਾਣ ਦੀ ਅਸ਼ੰਕਾ ਹੈ। ਬਚਾਅ ਟੀਮਾਂ ਲਗਾਤਾਰ ਰਾਹਤ ਕਾਰਜਾਂ ਵਿੱਚ ਜੁਟੀ ਹੋਈਆਂ ਹਨ।
ਜਲੰਧਰ ਦੀਆਂ ਦੋ ਕੁੜੀਆਂ ਲਾਪਤਾ
ਇਸ ਹਾਦਸੇ ਵਿੱਚ ਜਲੰਧਰ ਦੀਆਂ ਦੋ ਕੁੜੀਆਂ ਵੰਸ਼ਿਕਾ (22) ਤੇ ਦਿਸ਼ਾ (22) ਲਾਪਤਾ ਹੋ ਗਈਆਂ ਹਨ। ਵੰਸ਼ਿਕਾ ਆਪਣੇ ਪਰਿਵਾਰ ਨਾਲ ਮਚੈਲ ਮਾਤਾ ਮੰਦਿਰ ਵਿੱਚ ਮੱਥਾ ਟੇਕਣ ਗਈ ਸੀ, ਜਦਕਿ ਦਿਸ਼ਾ ਉਸਦੀ ਸਹੇਲੀ ਸੀ। ਬੱਦਲ ਫਟਣ ਤੋਂ ਬਾਅਦ ਦੋਵਾਂ ਦਾ ਕੋਈ ਪਤਾ ਨਹੀਂ ਲੱਗਿਆ। ਦਿਸ਼ਾ ਦੇ ਮਾਤਾ-ਪਿਤਾ ਉਸਦੀ ਭਾਲ ਲਈ ਜੰਮੂ ਰਵਾਨਾ ਹੋ ਗਏ ਹਨ
ਵੰਸ਼ਿਕਾ ਦੀ ਮਾਸੀ ਅਤੇ ਦਾਦੀ ਨੇ ਦੱਸਿਆ ਕਿ ਪਰਿਵਾਰ ਦੇ ਹੋਰ ਮੈਂਬਰ ਸੁਰੱਖਿਅਤ ਹਨ ਪਰ ਦੋਵੇਂ ਕੁੜੀਆਂ ਅਜੇ ਤੱਕ ਨਹੀਂ ਮਿਲੀਆਂ। ਉਨ੍ਹਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨੂੰ ਉਨ੍ਹਾਂ ਬਾਰੇ ਜਾਣਕਾਰੀ ਮਿਲੇ ਤਾਂ ਸੰਪਰਕ ਕੀਤਾ ਜਾਵੇ। ਪਰਿਵਾਰ ਦਾ ਕਹਿਣਾ ਹੈ ਕਿ ਮੱਥਾ ਟੇਕਣ ਦੌਰਾਨ ਸਾਰੇ ਖੁਸ਼ ਸਨ ਅਤੇ ਫੋਟੋਆਂ-ਵੀਡੀਓ ਭੇਜ ਰਹੇ ਸਨ, ਪਰ ਅਚਾਨਕ ਆਈ ਆਫ਼ਤ ਨੇ ਸਾਰੀ ਖੁਸ਼ੀ ਗ਼ਮ ਵਿੱਚ ਬਦਲ ਦਿੱਤੀ।