ਚੰਡੀਗੜ੍ਹ, 26 ਫਰਵਰੀ 2026: ਭਗਵੰਤ ਮਾਨ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ (18 ਮਾਰਚ) ਮੌਕੇ ਪੰਜਾਬ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ (PSRLM) ਹੇਠ ਰਾਜ ਭਰ ਵਿੱਚ 14,100 ਮਹਿਲਾ ਉਦਯੋਗਪਤੀਆਂ ਦਾ ਸਨਮਾਨ ਕੀਤਾ ਜਾਵੇਗਾ। ਰਾਜ ਪੱਧਰ ‘ਤੇ ਚੁਣੀਆਂ ਗਈਆਂ ਟੌਪ 100 ਮਹਿਲਾਵਾਂ ਨੂੰ ₹25,000 ਦਾ ਨਗਦ ਇਨਾਮ ਦਿੱਤਾ ਜਾਵੇਗਾ।
ਗ੍ਰਾਮੀਣ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਸਰਕਾਰ ਨੇ ਸਵੈ ਸਹਾਇਤਾ ਸਮੂਹਾਂ (Self Help Groups – SHGs) ਦਾ ਵਿਸਥਾਰ ਕਰਕੇ ਗ੍ਰਾਮੀਣ ਮਹਿਲਾਵਾਂ ਦੀ ਆਰਥਿਕ ਤਾਕਤ ਵਧਾਈ ਹੈ। ਉਨ੍ਹਾਂ ਕਿਹਾ ਕਿ SHG ਦਾ Non Performing Asset (NPA) ਦਰ 18 ਫੀਸਦੀ ਤੋਂ ਘਟ ਕੇ 2.16 ਫੀਸਦੀ ਰਹਿ ਗਿਆ ਹੈ।
ਹਰ ਹਲਕੇ ਤੇ ਜ਼ਿਲ੍ਹੇ ਪੱਧਰ ‘ਤੇ ਸਨਮਾਨ
ਮੰਤਰੀ ਨੇ ਦੱਸਿਆ ਕਿ ਹਰ ਵਿਧਾਨ ਸਭਾ ਹਲਕੇ ਤੋਂ 100 ਮਹਿਲਾ ਉਦਯੋਗਪਤੀਆਂ ਦਾ ਸਨਮਾਨ ਕੀਤਾ ਜਾਵੇਗਾ, ਜਿਸ ਨਾਲ ਕੁੱਲ 11,700 ਮਹਿਲਾਵਾਂ ਨੂੰ ਇਨਾਮ ਮਿਲੇਗਾ। ਇਸ ਤੋਂ ਇਲਾਵਾ 23 ਜ਼ਿਲ੍ਹਿਆਂ ਵਿੱਚੋਂ ਹਰ ਜ਼ਿਲ੍ਹੇ ਤੋਂ 100 ਮਹਿਲਾਵਾਂ, ਯਾਨੀ 2,300 ਉਦਯੋਗਪਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਰਾਜ ਪੱਧਰ ‘ਤੇ ਇੱਕ ਕਮੇਟੀ ਵੱਲੋਂ ਚੁਣੀਆਂ ਗਈਆਂ ਟੌਪ 100 ਮਹਿਲਾ ਉਦਯੋਗਪਤੀਆਂ ਨੂੰ ਹਰ ਇੱਕ ਨੂੰ ₹25,000 ਦਾ ਇਨਾਮ ਦਿੱਤਾ ਜਾਵੇਗਾ। ਇਸ ਤਰ੍ਹਾਂ ਕੁੱਲ 14,100 ਮਹਿਲਾਵਾਂ ਦਾ ਸਨਮਾਨ ਕੀਤਾ ਜਾਵੇਗਾ।
2022 ਤੋਂ ਬਾਅਦ ਵੱਡਾ ਵਿਸਥਾਰ
ਮੰਤਰੀ ਨੇ ਦੱਸਿਆ ਕਿ 2022 ਤੋਂ 2026 ਤੱਕ 28,734 ਨਵੇਂ Self Help Groups ਬਣਾਏ ਗਏ ਹਨ, ਜਦਕਿ 2011 ਤੋਂ 2022 ਤੱਕ 29,053 ਸਮੂਹ ਬਣੇ ਸਨ। ਸਿਰਫ਼ ਚਾਰ ਸਾਲਾਂ ਵਿੱਚ 2,90,213 ਨਵੇਂ ਮੈਂਬਰ SHG ਨਾਲ ਜੁੜੇ ਹਨ।
ਵਿੱਤੀ ਸਹਾਇਤਾ ਵਿੱਚ ਵਾਧਾ
ਸਰਕਾਰ ਨੇ 2022 ਤੋਂ 2026 ਤੱਕ SHGs ਨੂੰ ₹53.03 ਕਰੋੜ ਦਾ ਰਿਵਾਲਵਿੰਗ ਫੰਡ ਜਾਰੀ ਕੀਤਾ, ਜਦਕਿ 2011 ਤੋਂ 2022 ਵਿੱਚ ₹28.59 ਕਰੋੜ ਦਿੱਤੇ ਗਏ ਸਨ। ਕਮਿਊਨਿਟੀ ਇਨਵੈਸਟਮੈਂਟ ਫੰਡ ਵਜੋਂ ₹84.88 ਕਰੋੜ ਜਾਰੀ ਕੀਤੇ ਗਏ ਹਨ।
ਇਸ ਦੌਰਾਨ SHGs ਨੇ ₹631.76 ਕਰੋੜ ਦੇ ਬੈਂਕ ਲੋਨ ਪ੍ਰਾਪਤ ਕੀਤੇ ਹਨ, ਜੋ ਪਿਛਲੇ ਸਮੇਂ ਦੇ ਮੁਕਾਬਲੇ ਕਾਫ਼ੀ ਵੱਧ ਹਨ। NPA ਦਰ ਘਟ ਕੇ 2.16 ਫੀਸਦੀ ਰਹਿ ਜਾਣਾ ਵਿੱਤੀ ਅਨੁਸ਼ਾਸਨ ਦੀ ਨਿਸ਼ਾਨੀ ਹੈ।
6 ਲੱਖ ਤੋਂ ਵੱਧ ਮਹਿਲਾਵਾਂ ਜੁੜੀਆਂ
ਇਸ ਸਮੇਂ ਪੰਜਾਬ ਵਿੱਚ ਲਗਭਗ 58,000 Self Help Groups ਸਰਗਰਮ ਹਨ, ਜਿਨ੍ਹਾਂ ਨਾਲ ਕਰੀਬ 6 ਲੱਖ ਗ੍ਰਾਮੀਣ ਮਹਿਲਾਵਾਂ ਜੁੜੀਆਂ ਹਨ। ਹਰ ਸਮੂਹ ਨੂੰ ₹30,000 ਰਿਵਾਲਵਿੰਗ ਫੰਡ ਅਤੇ ₹50,000 ਕਮਿਊਨਿਟੀ ਇਨਵੈਸਟਮੈਂਟ ਫੰਡ ਦਿੱਤਾ ਜਾਂਦਾ ਹੈ। ਮਹਿਲਾਵਾਂ 7 ਫੀਸਦੀ ਬਿਆਜ ਦਰ ‘ਤੇ ਲੋਨ ਲੈ ਸਕਦੀਆਂ ਹਨ।
ਹੁਣ ਤੱਕ SHG ਮੈਂਬਰਾਂ ਵੱਲੋਂ ₹802.89 ਕਰੋੜ ਦੇ ਬੈਂਕ ਲੋਨ ਲਏ ਗਏ ਹਨ ਅਤੇ NPA ਦਰ ਕਰੀਬ 2 ਫੀਸਦੀ ਹੈ, ਜੋ ਸਮੇਂ ਸਿਰ ਭੁਗਤਾਨ ਨੂੰ ਦਰਸਾਉਂਦਾ ਹੈ। ਹਾਲੀਆ ਸੈਲਾਬ ਦੌਰਾਨ ਸਰਕਾਰ ਨੇ 3,000 ਪਸ਼ੂ ਖਰੀਦਣ ਲਈ ਲਗਭਗ ₹18 ਕਰੋੜ ਬਿਨਾਂ ਬਿਆਜ ਸਹਾਇਤਾ ਵੀ ਦਿੱਤੀ।
ਆਰਥਿਕ ਤੇ ਸਮਾਜਿਕ ਸਸ਼ਕਤੀਕਰਨ
PSRLM ਦਾ ਮੁੱਖ ਉਦੇਸ਼ ਗਰੀਬ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣਾ ਹੈ। ਮਹਿਲਾਵਾਂ ਬਚਤ, ਕਰਜ਼ ਪ੍ਰਬੰਧਨ, ਛੋਟੇ ਉਦਯੋਗ, ਘਰੇਲੂ ਉਦਯੋਗ ਅਤੇ ਖੇਤੀਬਾੜੀ ਨਾਲ ਜੁੜੇ ਕੰਮਾਂ ਵਿੱਚ ਅੱਗੇ ਵਧ ਰਹੀਆਂ ਹਨ।
ਸਰਕਾਰ ਨੇ ਕਿਹਾ ਕਿ ਇਹ ਯਤਨ ਗ੍ਰਾਮੀਣ ਪਰਿਵਾਰਾਂ ਦੀ ਆਮਦਨ ਵਧਾਉਣ ਅਤੇ ਮਹਿਲਾਵਾਂ ਦੀ ਸਮਾਜਿਕ ਸਥਿਤੀ ਮਜ਼ਬੂਤ ਕਰਨ ਵਿੱਚ ਮਦਦਗਾਰ ਸਾਬਤ ਹੋ ਰਹੇ ਹਨ।

