ਹਰਿਆਣਾ :- ਗੁਰੂਗ੍ਰਾਮ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਯੂਟਿਊਬਰ ਅਤੇ ਬਿਗ ਬੌਸ ਜੇਤੂ ਐਲਵਿਸ਼ ਯਾਦਵ ਦੇ ਘਰ ‘ਤੇ ਅਣਪਛਾਤੇ ਬਦਮਾਸ਼ਾਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ, ਇਹ ਘਟਨਾ ਸਵੇਰੇ ਕਰੀਬ 5:30 ਤੋਂ 6 ਵਜੇ ਦੇ ਵਿਚਕਾਰ ਸੈਕਟਰ-56 ਇਲਾਕੇ ਵਿੱਚ ਵਾਪਰੀ। ਤਿੰਨ ਬਦਮਾਸ਼ ਬਾਈਕ ‘ਤੇ ਸਵਾਰ ਹੋ ਕੇ ਆਏ ਅਤੇ ਘਰ ‘ਤੇ ਲਗਾਤਾਰ ਫਾਇਰਿੰਗ ਕਰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਕਿਹਾ ਜਾ ਰਿਹਾ ਹੈ ਕਿ ਦੋ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਗਈਆਂ।
ਐਲਵਿਸ਼ ਘਰ ‘ਚ ਨਹੀਂ ਸੀ ਮੌਜੂਦ