ਚੰਡੀਗੜ੍ਹ :- ਪੰਜਾਬ ਸਰਕਾਰ ਨੇ ਬੁੱਧਵਾਰ, 27 ਅਗਸਤ ਨੂੰ ਰਾਖਵੀਂ ਛੁੱਟੀ ਐਲਾਨੀ ਹੈ। ਇਹ ਦਿਨ ‘ਸੰਵਤਸਰੀ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਸਰਕਾਰ ਵੱਲੋਂ ਜਾਰੀ ਨਵੇਂ ਨੋਟੀਫ਼ਿਕੇਸ਼ਨ ਅਨੁਸਾਰ ਸਾਲ 2025 ਦੀਆਂ ਰਾਖਵੀਆਂ ਛੁੱਟੀਆਂ ਦੀ ਸੂਚੀ ਵਿੱਚ ਹੁਣ 27 ਅਗਸਤ ਵੀ ਸ਼ਾਮਲ ਹੋ ਗਈ ਹੈ।
ਜ਼ਿਕਰਯੋਗ ਹੈ ਕਿ 2025-26 ਦੇ ਕੈਲੰਡਰ ਵਿੱਚ ਪੰਜਾਬ ਸਰਕਾਰ ਨੇ ਕੁੱਲ 28 ਰਾਖਵੀਆਂ ਛੁੱਟੀਆਂ ਦਿੱਤੀਆਂ ਹਨ, ਜਿਨ੍ਹਾਂ ਵਿੱਚੋਂ ਹਰ ਸਰਕਾਰੀ ਕਰਮਚਾਰੀ 2 ਛੁੱਟੀਆਂ ਲੈ ਸਕਦਾ ਹੈ। ਇਨ੍ਹਾਂ ਹੀ ਛੁੱਟੀਆਂ ਵਿੱਚ 27 ਅਗਸਤ ਦੀ ਰਾਖਵੀਂ ਛੁੱਟੀ ਵੀ ਦਰਜ ਕੀਤੀ ਗਈ ਹੈ।
ਸਪੱਸ਼ਟ ਕੀਤਾ ਗਿਆ ਹੈ ਕਿ ਇਹ ਗਜ਼ਟਿਡ ਛੁੱਟੀ ਨਹੀਂ ਹੋਵੇਗੀ। ਇਸ ਕਰਕੇ ਸਕੂਲ, ਕਾਲਜ ਅਤੇ ਹੋਰ ਵਪਾਰਕ ਸੰਸਥਾਵਾਂ ਆਮ ਤਰ੍ਹਾਂ ਖੁੱਲ੍ਹੀਆਂ ਰਹਿਣਗੀਆਂ, ਜਦਕਿ ਕੇਵਲ ਸਰਕਾਰੀ ਕਰਮਚਾਰੀ ਹੀ ਆਪਣੀ ਚੋਣ ਅਨੁਸਾਰ ਇਸ ਦਿਨ ਰਾਖਵੀਂ ਛੁੱਟੀ ਲੈ ਸਕਣਗੇ।