ਮਹਾਰਾਸ਼ਟਰ :- ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ 28 ਜਨਵਰੀ ਨੂੰ ਬਾਰਾਮਤੀ ਦੇ ਨੇੜੇ ਇੱਕ ਜਹਾਜ਼ ਹਾਦਸੇ ਵਿੱਚ ਅਚਾਨਕ ਦੇਹਾਂਤ ਹੋ ਗਿਆ। ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਜਹਾਜ਼ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੁਰਘਟਨਾ ਵਿੱਚ ਉਨ੍ਹਾਂ ਦੇ ਨਾਲ ਪਾਇਲਟ ਕੈਪਟਨ ਸੁਮਿਤ ਕਪੂਰ, ਸਹਿ-ਪਾਇਲਟ ਸ਼ੰਭਵੀ ਪਾਠਕ, ਫਲਾਈਟ ਅਟੈਂਡੈਂਟ ਪਿੰਕੀ ਮਾਲੀ ਅਤੇ ਨਿੱਜੀ ਸੁਰੱਖਿਆ ਅਧਿਕਾਰੀ ਵਿਦੀਪ ਜਾਧਵ ਦੀ ਵੀ ਮੌਤ ਹੋ ਗਈ।
ਸ਼ਰਧਾਂਜਲੀ ਅਤੇ ਅੰਤਿਮ ਸੰਸਕਾਰ
ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਮੌਤ ਬਾਅਦ, ਬਾਰਾਮਤੀ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਰਸਮਾਂ-ਰਿਵਾਜ਼ਾਂ ਅਤੇ ਸਰਕਾਰੀ ਸਨਮਾਨਾਂ ਨਾਲ ਕਰਵਾਇਆ ਗਿਆ। ਮ੍ਰਿਤਕ ਦੇਹ ਨੂੰ ਮੁੱਖ ਅਗਨੀ ਉਨ੍ਹਾਂ ਦੇ ਪੁੱਤਰ ਵਲੋਂ ਦਿੱਤੀ ਗਈ।
ਸਰਕਾਰੀ ਸਨਮਾਨ ਅਤੇ ਹਾਜ਼ਰੀ
ਅੰਤਿਮ ਸੰਸਕਾਰ ਦੌਰਾਨ ਉਪ ਮੁੱਖ ਮੰਤਰੀ ਨੂੰ ਬੰਦੂਕਾਂ ਦੀ ਸਲਾਮੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਦੇ ਸ਼ਰਧਾਂਜਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਵੀ ਸ਼ਾਮਿਲ ਹੋਏ। ਲੋਕਾਂ ਦੀ ਵੱਡੀ ਭੀੜ ਉਪ ਮੁੱਖ ਮੰਤਰੀ ਨੂੰ ਅੰਤਿਮ ਸਨਮਾਨ ਦੇਣ ਲਈ ਸ਼ਮਸ਼ਾਨ ਘਾਟ ਉੱਤੇ ਇਕੱਠੀ ਹੋਈ।
ਅਜੀਤ ਪਵਾਰ ਦੀ ਅਚਾਨਕ ਮੌਤ ਦੇ ਤੁਰੰਤ ਬਾਅਦ, ਮਹਾਰਾਸ਼ਟਰ ਸਰਕਾਰ ਨੇ ਤਿੰਨ ਦਿਨਾਂ ਦਾ ਰਾਜਕੀ ਸੋਗ ਐਲਾਨ ਕੀਤਾ।

