ਚੰਡੀਗੜ੍ਹ :- ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਅਤੇ 1964 ਬੈਚ ਦੇ ਆਈਪੀਐਸ ਅਧਿਕਾਰੀ ਇੰਦਰਜੀਤ ਸਿੱਧੂ ਨੂੰ ਦੇਸ਼ ਦੀ ਪ੍ਰਸਿੱਧ ਨਾਗਰਿਕ ਸਨਮਾਨ ਪਦਮਸ਼੍ਰੀ ਨਾਲ ਨਵਾਜਿਆ ਜਾਵੇਗਾ। 1996 ਵਿੱਚ ਸਰਕਾਰੀ ਸੇਵਾ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਵੀ ਉਨ੍ਹਾਂ ਨੇ ਸਮਾਜ ਸੇਵਾ ਦਾ ਰਾਹ ਨਹੀਂ ਛੱਡਿਆ। ਮੌਜੂਦਾ ਸਮੇਂ ਚੰਡੀਗੜ੍ਹ ਵਿੱਚ ਰਹਿੰਦੇ ਇੰਦਰਜੀਤ ਸਿੱਧੂ 88 ਸਾਲ ਦੀ ਉਮਰ ਵਿੱਚ ਵੀ ਖੁਦ ਰੇਹੜੀ ਚਲਾ ਕੇ ਕੂੜਾ ਇਕੱਠਾ ਕਰਦੇ ਹਨ ਅਤੇ ਸਫ਼ਾਈ ਮੁਹਿੰਮ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਇਹ ਨਿਸ਼ਕਾਮ ਸੇਵਾ ਅਤੇ ਸਮਾਜ ਪ੍ਰਤੀ ਸਮਰਪਣ ਨੂੰ ਦੇਖਦਿਆਂ ਕੇਂਦਰ ਸਰਕਾਰ ਵੱਲੋਂ ਪਦਮਸ਼੍ਰੀ ਸਨਮਾਨ ਦੇਣ ਦਾ ਫੈਸਲਾ ਲਿਆ ਗਿਆ ਹੈ। ਇਹ ਸਨਮਾਨ ਨਾ ਸਿਰਫ਼ ਉਨ੍ਹਾਂ ਦੀ ਸੇਵਾ ਦਾ ਮਾਣ ਹੈ, ਸਗੋਂ ਸਮਾਜ ਲਈ ਇੱਕ ਪ੍ਰੇਰਣਾ ਵੀ ਹੈ।

