ਹਰਿਆਣਾ :- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਪ੍ਰਜਾਪਤੀ ਭਾਈਚਾਰੇ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਭਾਈਚਾਰੇ ਦੀ ਰਵਾਇਤੀ ਕਲਾ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜ ਕੇ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਭਾਈਚਾਰੇ ਦੇ ਸਾਰੇ ਮੈਂਬਰਾ ਨੂੰ ਨਵੀਆਂ ਤਕਨੀਕਾਂ ਅਪਣਾਉਣ, ਸਰਕਾਰੀ ਯੋਜਨਾਵਾਂ ਦਾ ਫਾਇਦਾ ਲੈਣ ਅਤੇ ਬਾਜ਼ਾਰ ਦੀ ਮੰਗ ਦੇ ਅਨੁਸਾਰ ਉਤਪਾਦਾਂ ਦੀ ਗੁਣਵੱਤਾ ਵਧਾਉਣ ਲਈ ਕਿਹਾ।
ਹੱਕਦਾਰੀ ਸਰਟੀਫਿਕੇਟ ਵੰਡੇ
ਇਸ ਮੌਕੇ ਉਨ੍ਹਾਂ ਲਾਭਪਾਤਰੀ ਪਰਿਵਾਰਾਂ ਨੂੰ ਹੱਕਦਾਰੀ ਸਰਟੀਫਿਕੇਟ ਸੌਂਪੇ। ਰਾਜ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਇਹ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਨਾਲ ਲਗਭਗ 1 ਲੱਖ ਪਰਿਵਾਰਾਂ ਨੂੰ ਲਾਭ ਮਿਲਿਆ।
ਸਰਟੀਫਿਕੇਟ 1,700 ਪਿੰਡਾਂ ਵਿੱਚ ਜਾਰੀ ਕੀਤੇ ਗਏ, ਜਿਸ ਨਾਲ ਪ੍ਰਜਾਪਤੀ ਭਾਈਚਾਰੇ ਨੂੰ ਮਿੱਟੀ ਦੀ ਖੁਦਾਈ ਅਤੇ ਵਰਤੋਂ ਲਈ ਸਮੂਹਿਕ ਅਧਿਕਾਰ ਮਿਲੇ। ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਇਹ ਕਦਮ ਭਾਈਚਾਰੇ ਦੀ ਆਰਥਿਕ ਤਾਕਤ ਵਧਾਏਗਾ ਅਤੇ ਉਹ ਆਪਣੀ ਕਲਾ ਨੂੰ ਮਾਰਕੀਟ ਅਨੁਕੂਲ ਬਣਾ ਸਕਣਗੇ।