ਚੰਡੀਗੜ੍ਹ :- ਪੰਜਾਬ ਯੂਨੀਵਰਸਿਟੀ ਨੇ ਆਪਣੇ ਰਜਿਸਟਰਡ ਗ੍ਰੈਜੂਏਟਾਂ ਦੇ ਹਲਕੇ ਤੋਂ 15 ਆਰਡੀਨਰੀ ਫੈਲੋਜ਼ ਦੀ ਚੋਣ ਲਈ ਸੈਨੇਟ ਚੋਣਾਂ-2026 ਦਾ ਅਧਿਕਾਰਕ ਸ਼ਡਿਊਲ ਜਾਰੀ ਕਰ ਦਿੱਤਾ ਹੈ। ਨਵੇਂ ਰਜਿਸਟਰਡ ਗ੍ਰੈਜੂਏਟਾਂ ਵੱਲੋਂ ਦਾਖ਼ਲੇ ਦੀ ਅਰਜ਼ੀ 23 ਫਰਵਰੀ ਤੱਕ ਸਬਮਿਟ ਕੀਤੀ ਜਾਣੀ ਲਾਜ਼ਮੀ ਹੈ। ਹਰ ਅਰਜ਼ੀ ਦੇ ਨਾਲ 15 ਰੁਪਏ ਦੀ ਨਿਰਧਾਰਤ ਫ਼ੀਸ ਰਜਿਸਟਰਾਰ ਕੋਲ ਭੇਜਣੀ ਜਰੂਰੀ ਹੈ। ਚੋਣਾਂ 20 ਸਤੰਬਰ, 2026 ਨੂੰ ਕਰਵਾਈਆਂ ਜਾਣਗੀਆਂ।
ਮਹੱਤਵਪੂਰਨ ਤਾਰੀਖ਼ਾਂ
-
23 ਫਰਵਰੀ – ਬਕਾਏ ਦਾ ਭੁਗਤਾਨ ਅਤੇ ਵੋਟਰ ਬਣਨ ਲਈ ਆਖ਼ਰੀ ਮਿਤੀ।
-
ਪੁਰਾਣੇ ਰਜਿਸਟਰਡ ਗ੍ਰੈਜੂਏਟਾਂ ਦੇ ਡਿਫਾਲਟਰਾਂ ਦੀ ਸੂਚੀ ਯੂਨੀਵਰਸਿਟੀ ਦੀ ਵੈੱਬਸਾਈਟ ਤੇ ਉਪਲੱਬਧ ਕਰਵਾਈ ਜਾਵੇਗੀ।
-
24 ਮਾਰਚ – ਗ੍ਰੈਜੂਏਟਾਂ ਦੇ ਸਪਲੀਮੈਂਟਰੀ ਰਜਿਸਟਰ ਦੀ ਸੂਚਨਾ।
-
23 ਅਪ੍ਰੈਲ – ਪਤੇ ’ਚ ਤਬਦੀਲੀ ਸਬੰਧੀ ਅਖ਼ਬਾਰੀ ਅੰਤਿਮ ਮਿਤੀ।
-
22 ਜੂਨ – ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਆਖ਼ਰੀ ਮਿਤੀ।
-
2 ਜੁਲਾਈ – ਰਜਿਸਟਰਾਰ ਦੁਆਰਾ ਦਾਅਵਿਆਂ ਦੀ ਪੜਤਾਲ।
-
3 ਜੁਲਾਈ – ਰਜਿਸਟਰਾਰ ਦੇ ਫ਼ੈਸਲੇ ’ਤੇ ਇਤਰਾਜ਼ਾਂ ਲਈ ਕਮੇਟੀ ਮੀਟਿੰਗ।
-
27 ਜੁਲਾਈ – ਗ੍ਰੈਜੂਏਟਾਂ ਦਾ ਅੰਤਿਮ ਰਜਿਸਟਰ ਪ੍ਰਕਾਸ਼ਿਤ।
ਯੋਗਤਾ ਮਾਪਦੰਡ
-
ਸਿਰਫ਼ ਭਾਰਤ ਵਿੱਚ ਰਹਿਣ ਵਾਲੇ ਵਿਅਕਤੀ ਰਜਿਸਟ੍ਰੇਸ਼ਨ ਲਈ ਯੋਗ।
-
ਪੰਜਾਬ ਯੂਨੀਵਰਸਿਟੀ ਦੇ ਉਹ ਗ੍ਰੈਜੂਏਟ, ਜਿਨ੍ਹਾਂ ਨੇ ਘੱਟੋ-ਘੱਟ 5 ਸਾਲ ਪਹਿਲਾਂ (2021 ਜਾਂ ਇਸ ਤੋਂ ਪਹਿਲਾਂ) ਡਿਗਰੀ ਪ੍ਰਾਪਤ ਕੀਤੀ ਹੋਵੇ, ਚੋਣ ਵਿੱਚ ਭਾਗ ਲੈ ਸਕਦੇ ਹਨ।
-
ਯੂਨੀਵਰਸਿਟੀ ਤੋਂ ਮਾਸਟਰਜ਼ ਜਾਂ ਡਾਕਟਰੇਟ ਡਿਗਰੀ ਪ੍ਰਾਪਤ ਵਿਅਕਤੀ ਵੀ ਯੋਗ ਮੰਨੇ ਜਾਣਗੇ।
ਨਵੇਂ ਅਤੇ ਪੁਰਾਣੇ ਰਜਿਸਟਰਡ ਗ੍ਰੈਜੂਏਟਾਂ ਲਈ ਚੋਣਾਂ ਵਿੱਚ ਭਾਗ ਲੈਣ ਦਾ ਇਹ ਮੌਕਾ ਵਿਦਿਆਰਥੀਆਂ ਅਤੇ ਪੜ੍ਹਾਈ ਮੁਕੰਮਲ ਕਰਨ ਵਾਲੇ ਨੌਜਵਾਨਾਂ ਲਈ ਇੱਕ ਮਹੱਤਵਪੂਰਨ ਪੜਾਅ ਹੈ।

