ਅੰਮ੍ਰਿਤਸਰ :- ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੇਸ਼ੀ ਦੇ ਸਮੇਂ ਨੂੰ ਲੈ ਕੇ ਬਣਿਆ ਅਣਸ਼ਚਿੱਤਤਾ ਦਾ ਮਾਹੌਲ ਅਜੇ ਵੀ ਕਾਇਮ ਹੈ। ਚੌਥੀ ਵਾਰ ਸਮੇਂ ਵਿੱਚ ਤਬਦੀਲੀ ਹੋਣ ਤੋਂ ਬਾਅਦ ਹੁਣ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਨੂੰ ਦੁਪਹਿਰ 12 ਵਜੇ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋਣ ਲਈ ਕਿਹਾ ਹੈ। ਪਹਿਲਾਂ ਸਵੇਰੇ ਅਤੇ ਸ਼ਾਮ ਦੇ ਵੱਖ-ਵੱਖ ਸਮੇਂ ਤੈਅ ਹੋਣ ਕਾਰਨ ਪੰਥਕ ਤੇ ਸਿਆਸੀ ਹਲਕਿਆਂ ਵਿੱਚ ਕਾਫ਼ੀ ਚਰਚਾ ਰਹੀ। ਹੁਣ ਸਾਰੀਆਂ ਨਿਗਾਹਾਂ ਦੁਪਹਿਰ 12 ਵਜੇ ਹੋਣ ਵਾਲੀ ਪੇਸ਼ੀ ’ਤੇ ਟਿਕੀਆਂ ਹੋਈਆਂ ਹਨ।

