ਅੰਮ੍ਰਿਤਸਰ :- ਜੰਮੂ–ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅੱਜ ਅੰਮ੍ਰਿਤਸਰ ਪਹੁੰਚੇ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਇਹ ਦੌਰਾ ਨਿੱਜੀ ਹੈ ਅਤੇ ਉਹ ਇੱਥੇ ਇੱਕ ਵਿਆਹ ਸਮਾਗਮ ਵਿੱਚ ਸ਼ਮੂਲੀਅਤ ਕਰਨ ਆਏ ਹਨ।
ਲਾਰੈਂਸ ਰੋਡ ਸਥਿਤ ਹੋਟਲ ਵਿੱਚ ਠਹਿਰਾਅ
ਮੁੱਖ ਮੰਤਰੀ ਉਮਰ ਅਬਦੁੱਲਾ ਦਾ ਰਹਿਣ ਦਾ ਇੰਤਜ਼ਾਮ ਲਾਰੈਂਸ ਰੋਡ ਦੇ ਨਾਵਲਟੀ ਚੌਕ ਨੇੜੇ ਸਥਿਤ ਕਿਸੇ ਪ੍ਰਸਿੱਧ ਹੋਟਲ ਵਿੱਚ ਕੀਤਾ ਗਿਆ ਹੈ, ਜਿੱਥੇ ਉਹ ਅਸਥਾਈ ਤੌਰ ‘ਤੇ ਠਹਿਰੇ ਹੋਏ ਹਨ।
ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ
ਉਮਰ ਅਬਦੁੱਲਾ ਦੇ ਦੌਰੇ ਨੂੰ ਦੇਖਦੇ ਹੋਏ ਅੰਮ੍ਰਿਤਸਰ ਪੁਲਸ ਨੇ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਕਾਫ਼ੀ ਸਖ਼ਤ ਕਰ ਦਿੱਤੇ। ਕਈ ਮੁੱਖ ਸੜਕਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਵਾਧੂ ਪੁਲਸ ਬਲ ਤਾਇਨਾਤ ਕੀਤਾ ਗਿਆ। ਸੁਰੱਖਿਆ ਕਾਰਨਾਂ ਕਰਕੇ ਸ਼ਹਿਰ ਦੇ ਕੁਝ ਰਾਹ ਅਸਥਾਈ ਤੌਰ ‘ਤੇ ਬੰਦ ਕਰ ਦਿੱਤੇ ਗਏ, ਜਿਸ ਕਾਰਨ ਲੋਕਾਂ ਨੂੰ ਵਿਕਲਪਕ ਰਸਤੇ ਵਰਤਣੇ ਪਏ।

