ਮੁੰਬਈ :- ਟੀਲੀਵਿਜ਼ਨ ਇੰਡਸਟਰੀ ਤੋਂ ਇਕ ਅਹਿਮ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਸਾਲਾਂ ਤੋਂ ਪ੍ਰਸ਼ੰਸਕਾਂ ਦੀ ਪਸੰਦੀਦਾ ਜੋੜੀ ਮੰਨੇ ਜਾਂਦੇ ਅਦਾਕਾਰ ਜੈ ਭਾਨੁਸ਼ਾਲੀ ਅਤੇ ਅਦਾਕਾਰਾ ਮਾਹੀ ਵਿਜ ਨੇ ਆਪਣੇ ਵਿਆਹਕ ਜੀਵਨ ਨੂੰ ਖ਼ਤਮ ਕਰਨ ਦਾ ਫੈਸਲਾ ਕਰ ਲਿਆ ਹੈ। ਲਗਭਗ 14 ਸਾਲਾਂ ਤੱਕ ਇਕ-ਦੂਜੇ ਨਾਲ ਜੁੜੇ ਰਹਿਣ ਤੋਂ ਬਾਅਦ ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈਣ ਦਾ ਐਲਾਨ ਕਰ ਦਿੱਤਾ ਹੈ।
ਖ਼ੁਦ ਜੋੜੀ ਵੱਲੋਂ ਪੁਸ਼ਟੀ
ਜੈ ਅਤੇ ਮਾਹੀ ਵੱਲੋਂ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ਹੁਣ ਦੋਵੇਂ ਵੱਖ-ਵੱਖ ਰਸਤੇ ਚੁਣ ਰਹੇ ਹਨ। ਦੋਵਾਂ ਨੇ ਕਿਹਾ ਕਿ ਇਹ ਫੈਸਲਾ ਕਿਸੇ ਜਲਦਬਾਜ਼ੀ ਦਾ ਨਤੀਜਾ ਨਹੀਂ, ਸਗੋਂ ਲੰਮੇ ਸਮੇਂ ਦੀ ਸੋਚ-ਵਿਚਾਰ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ਨੇ ਪ੍ਰਸ਼ੰਸਕਾਂ ਤੋਂ ਨਿੱਜੀ ਜੀਵਨ ਦੀ ਇੱਜ਼ਤ ਕਰਨ ਦੀ ਅਪੀਲ ਵੀ ਕੀਤੀ ਹੈ।
ਕਾਫ਼ੀ ਸਮੇਂ ਤੋਂ ਚੱਲ ਰਹੀਆਂ ਸਨ ਅਟਕਲਾਂ
ਜ਼ਿਕਰਯੋਗ ਹੈ ਕਿ ਕਾਫ਼ੀ ਸਮੇਂ ਤੋਂ ਟੀਵੀ ਇੰਡਸਟਰੀ ਅਤੇ ਸੋਸ਼ਲ ਮੀਡੀਆ ’ਤੇ ਇਹ ਚਰਚਾਵਾਂ ਚੱਲ ਰਹੀਆਂ ਸਨ ਕਿ ਦੋਵਾਂ ਦੇ ਰਿਸ਼ਤਿਆਂ ਵਿੱਚ ਸਭ ਕੁਝ ਠੀਕ ਨਹੀਂ। 2025 ਦੀ ਸ਼ੁਰੂਆਤ ਤੱਕ ਅਜਿਹੀਆਂ ਅਫਵਾਹਾਂ ਹੋਰ ਤੇਜ਼ ਹੋ ਗਈਆਂ, ਜਦੋਂ ਜੈ ਅਤੇ ਮਾਹੀ ਨੇ ਇਕ-ਦੂਜੇ ਨਾਲ ਸਾਂਝੀਆਂ ਤਸਵੀਰਾਂ ਪੋਸਟ ਕਰਨੀ ਬੰਦ ਕਰ ਦਿੱਤੀਆਂ ਅਤੇ ਸਰਵਜਨਿਕ ਸਮਾਗਮਾਂ ਵਿੱਚ ਵੀ ਇਕੱਠੇ ਨਜ਼ਰ ਨਹੀਂ ਆਏ।
2011 ’ਚ ਹੋਇਆ ਸੀ ਵਿਆਹ
ਜੈ ਭਾਨੁਸ਼ਾਲੀ ਅਤੇ ਮਾਹੀ ਵਿਜ ਨੇ ਸਾਲ 2011 ਵਿੱਚ ਵਿਆਹ ਕੀਤਾ ਸੀ। ਦੋਵੇਂ ਹੀ ਟੀਵੀ ਜਗਤ ਦੇ ਪ੍ਰਸਿੱਧ ਚਿਹਰੇ ਰਹੇ ਹਨ ਅਤੇ ਕਈ ਸਾਲਾਂ ਤੱਕ ਉਨ੍ਹਾਂ ਦੀ ਜੋੜੀ ਨੂੰ ਆਦਰਸ਼ ਵਿਆਹਕ ਜੀਵਨ ਦੀ ਮਿਸਾਲ ਵਜੋਂ ਵੇਖਿਆ ਜਾਂਦਾ ਰਿਹਾ ਸੀ।

