ਗੁਹਾਟੀ :- ਅਸਾਮ ਦੀ ਰਾਜਧਾਨੀ ਗੁਹਾਟੀ ਵਿੱਚ ਸ਼ੁੱਕਰਵਾਰ-ਸ਼ਨੀਚਰਵਾਰ ਦੀ ਦਰਮਿਆਨੀ ਰਾਤ ਇੱਕ ਅਚਾਨਕ ਵਾਪਰੇ ਸੜਕ ਹਾਦਸੇ ਨੇ ਹੜਕੰਪ ਮਚਾ ਦਿੱਤਾ। ਇਸ ਘਟਨਾ ਦੌਰਾਨ ਬਾਲੀਵੁੱਡ ਅਦਾਕਾਰ ਆਸ਼ੀਸ਼ ਵਿਦਿਆਰਥੀ ਅਤੇ ਉਨ੍ਹਾਂ ਦੀ ਜੀਵਨ ਸਾਥੀ ਰੂਪਾਲੀ ਬਰੂਆ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਕਿੱਥੇ ਤੇ ਕਿਵੇਂ
ਜੂ ਰੋਡ ਇਲਾਕੇ ਵਿੱਚ ਸਥਿਤ ਇਕ ਹੋਟਲ ਦੇ ਸਾਹਮਣੇ ਦੋਵੇਂ ਜਦੋਂ ਸੜਕ ਪਾਰ ਕਰ ਰਹੇ ਸਨ, ਉਸ ਸਮੇਂ ਤੇਜ਼ ਰਫ਼ਤਾਰ ਦੋ-ਪਹੀਆ ਵਾਹਨ ਨੇ ਸੰਤੁਲਨ ਗੁਆ ਕੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵੇਂ ਦੂਰ ਜਾ ਡਿੱਗੇ। ਹਾਦਸੇ ਤੋਂ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਜ਼ਖ਼ਮੀਆਂ ਨੂੰ ਸੰਭਾਲਿਆ ਅਤੇ ਪੁਲਸ ਨੂੰ ਸੂਚਿਤ ਕੀਤਾ।
ਪੁਲਸ ਕਾਰਵਾਈ
ਗੀਤਾਨਗਰ ਥਾਣੇ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ‘ਚ ਬਾਈਕ ਸਵਾਰ ਵੀ ਗੰਭੀਰ ਜ਼ਖ਼ਮੀ ਦੱਸਿਆ ਜਾ ਰਿਹਾ ਹੈ।

