ਚੰਡੀਗੜ੍ਹ :- ਦਸੰਬਰ ਮਹੀਨੇ ਦਾ ਆਖ਼ਰੀ ਹਫ਼ਤਾ ਕਈ ਰਾਸ਼ੀਆਂ ਲਈ ਖੁਸ਼ਖਬਰੀ ਲੈ ਕੇ ਆ ਰਿਹਾ ਹੈ। ਜੋਤਿਸ਼ੀ ਅਨੁਮਾਨਾਂ ਮੁਤਾਬਕ 22 ਦਸੰਬਰ ਤੋਂ 28 ਦਸੰਬਰ 2025 ਤੱਕ ਦਾ ਸਮਾਂ ਪੰਜ ਰਾਸ਼ੀਆਂ ਲਈ ਖਾਸ ਤੌਰ ‘ਤੇ ਸ਼ੁਭ ਰਹਿਣ ਵਾਲਾ ਹੈ। ਇਸ ਦੌਰਾਨ ਕਰੀਅਰ ਵਿੱਚ ਅਚਾਨਕ ਤਰੱਕੀ, ਧਨ ਨਾਲ ਜੁੜੀਆਂ ਰੁਕਾਵਟਾਂ ਦਾ ਖ਼ਾਤਮਾ ਅਤੇ ਸਿਹਤ ਵਿੱਚ ਸੁਧਾਰ ਦੇ ਸੰਕੇਤ ਮਿਲ ਰਹੇ ਹਨ। ਕਈ ਲੋਕਾਂ ਲਈ ਇਹ ਹਫ਼ਤਾ ਨਵੇਂ ਮੌਕੇ ਅਤੇ ਵੱਡੇ ਫੈਸਲੇ ਲੈ ਕੇ ਆ ਸਕਦਾ ਹੈ।
ਮੇਖ ਰਾਸ਼ੀ: ਆਰਥਿਕ ਰਾਹ ਖੁੱਲ੍ਹਣ ਦੇ ਸੰਕੇਤ
ਮੇਖ ਰਾਸ਼ੀ ਵਾਲਿਆਂ ਲਈ ਇਹ ਹਫ਼ਤਾ ਪੁਰਾਣੀਆਂ ਸਮੱਸਿਆਵਾਂ ਤੋਂ ਮੁਕਤੀ ਦਿਵਾਉਣ ਵਾਲਾ ਸਾਬਤ ਹੋ ਸਕਦਾ ਹੈ। ਲੰਬੇ ਸਮੇਂ ਤੋਂ ਅਟਕਿਆ ਹੋਇਆ ਪੈਸਾ ਮਿਲਣ ਦੀ ਸੰਭਾਵਨਾ ਹੈ। ਨੌਕਰੀ ਅਤੇ ਕਾਰੋਬਾਰ ਵਿੱਚ ਚੱਲ ਰਹੀਆਂ ਰੁਕਾਵਟਾਂ ਦੂਰ ਹੋਣਗੀਆਂ। ਨਿਵੇਸ਼ ਨਾਲ ਜੁੜੇ ਫੈਸਲੇ ਲਾਭਦਾਇਕ ਰਹਿ ਸਕਦੇ ਹਨ। ਪਰਿਵਾਰਕ ਮਾਹੌਲ ਵੀ ਪਹਿਲਾਂ ਨਾਲੋਂ ਬਿਹਤਰ ਰਹੇਗਾ।
ਕਰਕ ਰਾਸ਼ੀ: ਕਰੀਅਰ ਵਿੱਚ ਆਵੇਗੀ ਤੇਜ਼ੀ
ਕਰਕ ਰਾਸ਼ੀ ਦੇ ਜਾਤਕਾਂ ਲਈ ਇਹ ਹਫ਼ਤਾ ਤਰੱਕੀ ਦੇ ਰਾਹ ਖੋਲ੍ਹ ਸਕਦਾ ਹੈ। ਨੌਕਰੀਪੇਸ਼ਾ ਲੋਕਾਂ ਨੂੰ ਉੱਚ ਅਧਿਕਾਰੀਆਂ ਵੱਲੋਂ ਸਰਾ੍ਹਣਾ ਮਿਲ ਸਕਦੀ ਹੈ। ਵਪਾਰ ਨਾਲ ਜੁੜੇ ਲੋਕਾਂ ਲਈ ਨਵਾਂ ਸੌਦਾ ਲਾਭਕਾਰੀ ਰਹੇਗਾ। ਸਿਹਤ ਦੇ ਮੋਰਚੇ ‘ਤੇ ਵੀ ਰਾਹਤ ਮਿਲਣ ਦੇ ਆਸਾਰ ਹਨ ਅਤੇ ਪੁਰਾਣੀ ਤਕਲੀਫ਼ ਤੋਂ ਛੁਟਕਾਰਾ ਮਿਲ ਸਕਦਾ ਹੈ।
ਤੁਲਾ ਰਾਸ਼ੀ: ਮਨ ਦੀ ਚਿੰਤਾ ਹੋਵੇਗੀ ਦੂਰ
ਤੁਲਾ ਰਾਸ਼ੀ ਵਾਲਿਆਂ ਲਈ ਇਹ ਸਮਾਂ ਮਾਨਸਿਕ ਸੁਖ ਲੈ ਕੇ ਆਵੇਗਾ। ਲੰਬੇ ਸਮੇਂ ਤੋਂ ਚੱਲ ਰਹੀ ਉਲਝਣ ਖ਼ਤਮ ਹੋ ਸਕਦੀ ਹੈ। ਪਰਿਵਾਰ ਨਾਲ ਸਮਾਂ ਬਿਤਾਉਣ ਦੇ ਮੌਕੇ ਮਿਲਣਗੇ। ਛੋਟੀ ਯਾਤਰਾ ਜਾਂ ਸੈਰ-ਸਪਾਟੇ ਦੀ ਯੋਜਨਾ ਬਣ ਸਕਦੀ ਹੈ। ਜੀਵਨ ਸਾਥੀ ਨਾਲ ਰਿਸ਼ਤੇ ਹੋਰ ਮਜ਼ਬੂਤ ਹੋਣਗੇ।
ਧਨੂ ਰਾਸ਼ੀ: ਨੌਜਵਾਨਾਂ ਲਈ ਖੁਸ਼ਖਬਰੀ
ਧਨੂ ਰਾਸ਼ੀ ਦੇ ਲੋਕਾਂ ਲਈ ਇਹ ਹਫ਼ਤਾ ਸਭ ਤੋਂ ਵਧੀਆ ਮੰਨਿਆ ਜਾ ਰਿਹਾ ਹੈ। ਜੋ ਨੌਜਵਾਨ ਲੰਬੇ ਸਮੇਂ ਤੋਂ ਨੌਕਰੀ ਦੀ ਭਾਲ ਕਰ ਰਹੇ ਹਨ, ਉਨ੍ਹਾਂ ਨੂੰ ਚੰਗੀ ਖ਼ਬਰ ਮਿਲ ਸਕਦੀ ਹੈ। ਅਧੂਰੇ ਕੰਮ ਪੂਰੇ ਹੋਣਗੇ ਅਤੇ ਅਚਾਨਕ ਧਨ ਲਾਭ ਦੇ ਯੋਗ ਵੀ ਬਣ ਰਹੇ ਹਨ। ਕਿਸਮਤ ਇਸ ਦੌਰਾਨ ਪੂਰੀ ਤਰ੍ਹਾਂ ਸਾਥ ਦੇਣ ਦੇ ਸੰਕੇਤ ਦੇ ਰਹੀ ਹੈ।
ਮੀਨ ਰਾਸ਼ੀ: ਪਰਿਵਾਰਕ ਅਤੇ ਧਨ ਲਾਭ ਦੇ ਜੋਗ
ਮੀਨ ਰਾਸ਼ੀ ਵਾਲਿਆਂ ਲਈ ਇਹ ਹਫ਼ਤਾ ਆਰਥਿਕ ਮਜ਼ਬੂਤੀ ਲੈ ਕੇ ਆ ਸਕਦਾ ਹੈ। ਕੋਈ ਮਹੱਤਵਪੂਰਨ ਕੰਮ ਸਿਰੇ ਚੜ੍ਹੇਗਾ, ਜਿਸ ਨਾਲ ਆਤਮਵਿਸ਼ਵਾਸ ਵਧੇਗਾ। ਪੈਤ੍ਰਿਕ ਸੰਪਤੀ ਨਾਲ ਜੁੜਿਆ ਕੋਈ ਮਸਲਾ ਹੱਲ ਹੋ ਸਕਦਾ ਹੈ। ਪਰਿਵਾਰਕ ਤਣਾਅ ਘਟੇਗਾ ਅਤੇ ਘਰ ਦਾ ਮਾਹੌਲ ਸੁਖਦਾਇਕ ਬਣੇਗਾ।
ਧਾਰਮਿਕ ਉਪਾਅ ਨਾਲ ਵਧ ਸਕਦਾ ਹੈ ਲਾਭ
ਜੋਤਿਸ਼ ਵਿਦਵਾਨਾਂ ਅਨੁਸਾਰ, ਇਨ੍ਹਾਂ ਰਾਸ਼ੀਆਂ ਵਾਲੇ ਲੋਕ ਜੇ ਇਸ ਹਫ਼ਤੇ ਦਾਨ-ਪੁੰਨ, ਪੂਜਾ-ਪਾਠ ਜਾਂ ਜ਼ਰੂਰਤਮੰਦਾਂ ਦੀ ਮਦਦ ਕਰਨ, ਤਾਂ ਸ਼ੁਭ ਫਲ ਹੋਰ ਵਧ ਸਕਦੇ ਹਨ। ਇਹ ਸਮਾਂ ਸਹੀ ਫੈਸਲੇ ਲੈਣ ਅਤੇ ਭਵਿੱਖ ਦੀ ਯੋਜਨਾ ਬਣਾਉਣ ਲਈ ਵੀ ਉਚਿਤ ਮੰਨਿਆ ਜਾ ਰਿਹਾ ਹੈ।

