ਅੰਮ੍ਰਿਤਸਰ :-ਅੰਮ੍ਰਿਤਸਰ ਵਿੱਚ ਮੰਦਰ ਦੀ ਕੰਧ ਸਮੇਤ ਸ਼ਹਿਰ ਦੀਆਂ ਕਰੀਬ ਤਿੰਨ ਥਾਵਾਂ ‘ਤੇ ਖਾਲਿਸਤਾਨੀ ਅਤੇ ਦੇਸ਼ ਵਿਰੋਧੀ ਨਾਅਰੇ ਲਿਖੇ ਜਾਣ ਦੇ ਮਾਮਲੇ ‘ਚ ਪੁਲਿਸ ਨੇ ਤੇਜ਼ ਕਾਰਵਾਈ ਕਰਦਿਆਂ ਸਿਰਫ਼ 24 ਘੰਟਿਆਂ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਿਲ ਹੈ ਜਿਸਦਾ ਰੁਜ਼ਗਾਰ ਖੇਤੀ ਨਾਲ ਜੁੜਿਆ ਹੈ। ਮਾਮਲੇ ਦੀ ਰਿਪੋਰਟ ਮਿਲਦੇ ਹੀ ਤਿੰਨ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਸਨ ਅਤੇ ਜਾਂਚ ਤੇਜ਼ ਕੀਤੀ ਗਈ।