ਚੰਡੀਗੜ੍ਹ :- ਕਿਸਾਨ ਮਜ਼ਦੂਰ ਮੋਰਚੇ ਨੇ ਆਪਣੇ ਤਾਜ਼ਾ ਐਲਾਨ ਅਨੁਸਾਰ ਅੱਜ ਸੂਬੇ-ਪੱਧਰ ‘ਤੇ ਰੇਲ ਟ੍ਰੈਫਿਕ ਰੋਕਣ ਦੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਦੁਪਹਿਰ 1 ਵਜੇ ਤੋਂ 3 ਵਜੇ ਤੱਕ ਪੰਜਾਬ ਦੇ ਵੱਖ-ਵੱਖ ਖੇਤਰਾਂ ‘ਚ ਕਿਸਾਨ ਰੇਲਵੇ ਲਾਈਨਾਂ ‘ਤੇ ਧਰਨਾ ਦੇ ਕੇ ਆਪਣਾ ਵਿਰੋਧ ਦਰਜ ਕਰਵਾਉਣਗੇ। ਇਹ ਰੋਸ ਕਾਰਜਕ੍ਰਮ ਸਿਰਫ਼ ਰੇਲਵੇ ਪੱਟੜੀਆਂ ‘ਤੇ ਹੀ ਕੇਂਦ੍ਰਿਤ ਰਹੇਗਾ, ਹਾਈਵੇਅ ਜਾਂ ਸੜਕਾਂ ਨੂੰ ਰੋਕਣ ਦੀ ਕੋਈ ਯੋਜਨਾ ਨਹੀਂ ਹੈ।
ਰੇਲਵੇ ਪ੍ਰਸ਼ਾਸਨ ਨੇ ਸਥਿਤੀ ਨੂੰ ਦੇਖਦਿਆਂ ਟ੍ਰੇਨਾਂ ਦੀ ਚਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਅਧਿਕਾਰੀਆਂ ਦੇ ਮੁਤਾਬਕ ਕਈ ਟ੍ਰੇਨਾਂ ਨੂੰ ਰੋਕਣ, ਰੀਰੂਟ ਕਰਨ ਜਾਂ ਰੱਦ ਕਰਨ ਦੀ ਤਿਆਰੀ ਰੱਖੀ ਗਈ ਹੈ, ਪਰ ਪ੍ਰਭਾਵਿਤ ਟ੍ਰੇਨਾਂ ਦੀ ਅਧਿਕਾਰਕ ਸੂਚੀ ਅਜੇ ਜਾਰੀ ਨਹੀਂ ਹੋਈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਸਫ਼ਰ ’ਤੇ ਨਿਕਲਣ ਤੋਂ ਪਹਿਲਾਂ ਆਪਣੀ ਟ੍ਰੇਨ ਬਾਰੇ ਤਾਜ਼ਾ ਅੱਪਡੇਟ ਜ਼ਰੂਰ ਚੈੱਕ ਕਰ ਲੈਣ।
ਪੰਜਾਬ ਦੇ 19 ਜ਼ਿਲ੍ਹਿਆਂ ਵਿੱਚ 26 ਸਥਾਨ ਜਿੱਥੇ ਰੇਲਵੇ ਟਰੈਕ ਜਾਮ ਹੋਣਗੇ
ਅੰਮ੍ਰਿਤਸਰ :
– ਦਿੱਲੀ–ਅੰਮ੍ਰਿਤਸਰ ਮੁੱਖ ਰੇਲ ਲਾਈਨ, ਦੇਵੀਦਾਸਪੁਰਾ
– ਮਜੀਠਾ ਰੇਲਵੇ ਸਟੇਸ਼ਨ
ਗੁਰਦਾਸਪੁਰ :
– ਬਟਾਲਾ ਰੇਲਵੇ ਸਟੇਸ਼ਨ
– ਗੁਰਦਾਸਪੁਰ ਰੇਲਵੇ ਸਟੇਸ਼ਨ
– ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ
ਪਠਾਨਕੋਟ :
– ਪਰਮਾਨੰਦ ਫਾਟਕ
ਤਰਨ ਤਾਰਨ :
– ਤਰਨ ਤਾਰਨ ਰੇਲਵੇ ਸਟੇਸ਼ਨ
ਫਿਰੋਜ਼ਪੁਰ :
– ਬਸਤੀ ਟੈਂਕਾਂ ਵਾਲੀ
– ਮੱਲਾਂਵਾਲਾ
– ਤਲਵੰਡੀ ਭਾਈ
ਕਪੂਰਥਲਾ :
– ਡਡਵਿੰਡੀ (ਸੁਲਤਾਨਪੁਰ ਲੋਧੀ ਨੇੜੇ)
ਜਲੰਧਰ :
– ਜਲੰਧਰ ਕੈਂਟ
ਹੁਸ਼ਿਆਰਪੁਰ :
– ਟਾਂਡਾ (ਜੰਮੂ–ਕਸ਼ਮੀਰ ਲਾਈਨ)
– ਪੁਰਾਣਾ ਭੰਗਾਲਾ ਸਟੇਸ਼ਨ
ਪਟਿਆਲਾ :
– ਸ਼ੰਬੂ
– ਬਾੜਾ (ਨਾਭਾ)
ਸੰਗਰੂਰ :
– ਸੁਨਾਮ ਸ਼ਹੀਦ ਊਧਮ ਸਿੰਘ ਵਾਲਾ
ਫਾਜ਼ਿਲਕਾ :
– ਫਾਜ਼ਿਲਕਾ ਰੇਲਵੇ ਸਟੇਸ਼ਨ
ਮੋਗਾ :
– ਮੋਗਾ ਰੇਲਵੇ ਸਟੇਸ਼ਨ
ਬਠਿੰਡਾ :
– ਰਾਮਪੁਰਾ ਫੂਲ ਰੇਲ ਸਟੇਸ਼ਨ
ਮੁਕਤਸਰ :
– ਮਲੋਟ
– ਮੁਕਤਸਰ ਸਟੇਸ਼ਨ
ਮਲੇਰਕੋਟਲਾ :
– ਅਹਿਮਦਗੜ੍ਹ
ਮਾਨਸਾ :
– ਮਾਨਸਾ ਰੇਲਵੇ ਸਟੇਸ਼ਨ
ਲੁਧਿਆਣਾ :
– ਸਾਹਨੇਵਾਲ ਰੇਲਵੇ ਸਟੇਸ਼ਨ
ਫਰੀਦਕੋਟ :
– ਫਰੀਦਕੋਟ ਰੇਲਵੇ ਸਟੇਸ਼ਨ
ਰੂਪਨਗਰ (ਰੋਪੜ) :
– ਰੋਪੜ ਰੇਲਵੇ ਸਟੇਸ਼ਨ
ਯਾਤਰੀਆਂ ਲਈ ਮਹੱਤਵਪੂਰਨ ਸਲਾਹ
ਦੋ ਘੰਟਿਆਂ ਦੀ ਇਸ ਰੇਲ ਰੋਕੋ ਮੁਹਿੰਮ ਦੌਰਾਨ ਕਈ ਰੂਟ ਪ੍ਰਭਾਵਿਤ ਰਹਿ ਸਕਦੇ ਹਨ। ਰੇਲਵੇ ਵਿਭਾਗ ਨੇ ਯਾਤਰੀਆਂ ਨੂੰ ਕਿਹਾ ਹੈ ਕਿ ਉਹ ਆਪਣੀ ਟ੍ਰੇਨ ਦੀ ਸਥਿਤੀ ਐਪ, ਵੈਬਸਾਈਟ ਜਾਂ ਇਨਕੁਆਇਰੀ ਨੰਬਰ ਰਾਹੀਂ ਪਹਿਲਾਂ ਹੀ ਚੈੱਕ ਕਰ ਲੈਣ, ਤਾਂ ਜੋ ਉਨ੍ਹਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

