ਤਰਨਤਾਰਨ :- ਤਰਨਤਾਰਨ ਜ਼ਿਲ੍ਹੇ ਦੇ ਵੈਰੋਵਾਲ ਇਲਾਕੇ ਵਿੱਚ ਅੱਜ ਤੜਕੇ ਪੁਲਿਸ ਤੇ ਇੱਕ ਕਾਰ ਸਵਾਰ ਸ਼ਖ਼ਸ ਵਿਚਾਲੇ ਹਾਈ-ਵੋਲਟੇਜ ਮੁਕਾਬਲਾ ਹੋਇਆ, ਜਿਸ ਦੌਰਾਨ ਦੋਵਾਂ ਪਾਸਿਆਂ ਵੱਲੋਂ ਤਾਬੜਤੋੜ ਫਾਇਰਿੰਗ ਕੀਤੀ ਗਈ। ਮੁਕਾਬਲੇ ਵਿੱਚ ਕਾਰ ਚਾਲਕ ਅਪਰਾਧੀ ਰਾਕੇਸ਼ ਭਾਰਤੀ ਜ਼ਖਮੀ ਹੋਇਆ ਹੈ, ਜਿਸਨੂੰ ਕਾਬੂ ਕਰਕੇ ਹਸਪਤਾਲ ਪੁੰਚਾਇਆ ਗਿਆ।
ਕਿਵੇਂ ਹੋਇਆ ਮੁਕਾਬਲਾ?
ਸਵੇਰੇ ਦੇ ਸਮੇਂ ਵੈਰੋਵਾਲ ਪੁਲਿਸ ਸਟੇਸ਼ਨ ਦੀ ਟੀਮ ਰੂਟੀਨ ਚੈਕਿੰਗ ਦੌਰਾਨ ਨਾਗੋਕੇ ਪਿੰਡ ਦੇ ਪੁਲ ਨੇੜੇ ਇੱਕ ਸ਼ੱਕੀ ਐਸਯੂਵੀ ਨੂੰ ਰੋਕਣ ਲਈ ਇਸ਼ਾਰਾ ਕਰ ਰਹੀ ਸੀ। ਪਰ ਡਰਾਈਵਰ ਨੇ ਵਾਹਨ ਰੋਕਣ ਦੀ ਬਜਾਏ ਤੇਜ਼ ਰਫ਼ਤਾਰ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਪਾਰਟੀ ਉੱਤੇ ਸਿੱਧੀ ਗੋਲੀਬਾਰੀ ਕਰ ਦਿੱਤੀ।
ਪੁਲਿਸ ਦੀ ਜਵਾਬੀ ਕਾਰਵਾਈ
ਡੀਐਸਪੀ ਸਿਟੀ ਸੁਖਬੀਰ ਸਿੰਘ ਦੇ ਮੁਤਾਬਕ, ਪੁਲਿਸ ਨੇ ਤੁਰੰਤ ਮੋੜ੍ਹਾ ਸੰਭਾਲਦੇ ਹੋਏ ਜਵਾਬੀ ਫਾਇਰਿੰਗ ਕੀਤੀ, ਜਿਸ ਦੌਰਾਨ ਕਾਰ ਸਵਾਰ ਰਾਕੇਸ਼ ਭਾਰਤੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਮੁਲਜ਼ਮ ਨੂੰ ਕਾਬੂ ਕਰਨ ਤੋਂ ਬਾਅਦ ਉਸਦੇ ਕਬਜ਼ੇ ਤੋਂ ਦੋ ਪਿਸਤੌਲ ਅਤੇ ਕਈ ਕਾਰਤੂਸ ਮਿਲੇ ਹਨ।
ਮੁਲਜ਼ਮ ਦੀ ਪਛਾਣ
ਜ਼ਖਮੀ ਅਪਰਾਧੀ ਦੀ ਪਛਾਣ ਬਿਆਸ ਨਿਵਾਸੀ ਰਾਕੇਸ਼ ਭਾਰਤੀ ਵਜੋਂ ਹੋਈ ਹੈ। ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਕੇਸ਼ ਕਿਸ ਗਿਰੋਹ ਨਾਲ ਜੁੜਿਆ ਹੈ ਅਤੇ ਉਸਦੀ ਪੁਰਾਣੀ ਅਪਰਾਧੀ ਹਿਸਟਰੀ ਕੀ ਹੈ, ਇਸਦੀ ਜਾਂਚ ਤੀਜ਼ੀ ਨਾਲ ਜਾਰੀ ਹੈ।
ਪੁਲਿਸ ਨੇ ਕਿਹਾ ਜਲਦੀ ਹੋਣਗੇ ਵੱਡੇ ਖੁਲਾਸੇ
ਡੀਐਸਪੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ‘ਚ ਕੁਝ ਮਹੱਤਵਪੂਰਨ ਲੀਡ ਮਿਲੀਆਂ ਹਨ, ਜਿਨ੍ਹਾਂ ਦਾ ਖੁਲਾਸਾ ਕੀਤਾ ਜਾ ਰਿਹਾ ਹੈ। ਹਾਲਾਤਾਂ ਨੂੰ ਦੇਖਦੇ ਹੋਏ ਇਹ ਮਾਮਲਾ ਕਿਸੇ ਵੱਡੇ ਗਿਰੋਹ ਦੀ ਸਰਗਰਮੀ ਨਾਲ ਵੀ ਜੁੜ ਸਕਦਾ ਹੈ।

