ਚੰਡੀਗੜ੍ਹ :- ਰੋਜ਼ਾਨਾ ਨਹਾਉਣਾ ਸਿਹਤ ਲਈ ਲਾਜ਼ਮੀ ਮੰਨਿਆ ਜਾਂਦਾ ਹੈ, ਪਰ ਚਮੜੀ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਸਰੀਰ ਦਾ ਇੱਕ ਅਜਿਹਾ ਹਿੱਸਾ ਹੈ ਜੋ ਨ੍ਹਾਉਣ ਦੌਰਾਨ ਅਕਸਰ ਪੂਰੀ ਤਰ੍ਹਾਂ ਸਾਫ਼ ਨਹੀਂ ਹੋਂਦਾ। ਇਹ ਥਾਂ ਸਰੀਰ ਦੀ ਸਫ਼ਾਈ ਦੇ ਰੁਟੀਨ ਵਿੱਚ ਸਭ ਤੋਂ ਵੱਧ ਨਜ਼ਰਅੰਦਾਜ਼ ਕੀਤੀ ਜਾਂਦੀ ਹੈ ਅਤੇ ਇਹ ਹੈ ਸਰੀਰ ਦੀ ਨਾਭੀ।
ਨਾਭੀ – ਬੈਕਟੀਰੀਆ ਦਾ ਸਭ ਤੋਂ ਵੱਡਾ ‘ਘਰ’
ਖੋਜ ਰਿਪੋਰਟਾਂ ਨੇ ਦੱਸਿਆ ਹੈ ਕਿ ਨਾਭੀ ਸਰੀਰ ਦਾ ਉਹ ਹਿੱਸਾ ਹੈ ਜਿੱਥੇ ਸਭ ਤੋਂ ਵੱਧ ਬੈਕਟੀਰੀਆ ਇਕੱਠੇ ਹੋ ਸਕਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਕ ਹੀ ਨਾਭੀ ਵਿੱਚ ਲੱਗਭਗ 2368 ਤਰ੍ਹਾਂ ਦੇ ਬੈਕਟੀਰੀਆ ਪਾਏ ਗਏ ਹਨ। ਇਨ੍ਹਾਂ ਵਿੱਚੋਂ 1458 ਬੈਕਟੀਰੀਆ ਦੀਆਂ ਕਿਸਮਾਂ ਵਿਗਿਆਨੀਆਂ ਲਈ ਪੂਰੀ ਤਰ੍ਹਾਂ ਨਵੀਆਂ ਸਾਬਤ ਹੋਈਆਂ।
ਟੋਰਾਂਟੋ ਦੀ DLK ਕਾਸਮੈਟਿਕ ਡਰਮੈਟੋਲੋਜੀ ਅਤੇ ਲੇਜ਼ਰ ਕਲੀਨਿਕ ਦੇ ਮਾਹਿਰਾਂ ਅਨੁਸਾਰ ਨਾਭੀ ਇੱਕ ਐਸੀ ਥਾਂ ਹੈ ਜਿੱਥੇ ਨਮੀ ਵੀ ਰਹਿੰਦੀ ਹੈ ਅਤੇ ਧੁੱਲ ਵੀ ਰੁਕਦੀ ਹੈ, ਇਸ ਕਰਕੇ ਇੱਥੇ ਬੈਕਟੀਰੀਆ ਦੀ ਵਾਧੂ ਗਿਣਤੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ।
ਜੇ ਨਾਭੀ ਗੰਦੀ ਰਹਿ ਗਈ ਤਾਂ ਕੀ ਹੋ ਸਕਦਾ ਹੈ?
ਚਮੜੀ ਮਾਹਿਰਾਂ ਨੇ ਚੇਤਾਇਆ ਹੈ ਕਿ ਨਾਭੀ ਦੀ ਸਫ਼ਾਈ ਨਾ ਹੋਣ ‘ਤੇ—
-
ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ
-
ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ
-
ਚਮੜੀ ’ਤੇ ਰੈਸ਼, ਦਰਦ ਅਤੇ ਸੋਜ ਵੀ ਹੋ ਸਕਦੀ ਹੈ
ਸਰੀਰ ਦਾ ਇਹ ਹਿੱਸਾ ਬਾਹਰੋਂ ਛੋਟਾ ਲੱਗਦਾ ਹੈ ਪਰ ਇਸ ਦੇ ਅੰਦਰ ਬੈਕਟੀਰੀਆ ਦੀ ਪੂਰੀ “ਬਸਤੀ” ਵੱਸ ਸਕਦੀ ਹੈ।
ਮਾਹਿਰਾਂ ਨੇ ਦੱਸਿਆ – ਨਾਭੀ ਨੂੰ ਸਹੀ ਤਰੀਕੇ ਨਾਲ ਕਿਵੇਂ ਸਾਫ਼ ਕਰੀਏ?
ਨਾਭੀ ਦੀ ਸਫ਼ਾਈ ਲਈ ਮਾਹਿਰਾਂ ਵੱਲੋਂ ਦਿੱਤੇ ਸੁਝਾਅ:
-
ਗਰਮ ਪਾਣੀ ਅਤੇ ਹਲਕੇ ਸਾਬਣ ਵਾਲੇ ਪਾਣੀ ਨਾਲ ਭਿੱਜੇ ਵਾਸ਼ਕਲੌਥ ਨਾਲ ਹੌਲੇ-ਹੌਲੇ ਸਾਫ਼ ਕਰੋ
-
ਹਰ ਰੋਜ਼ ਨਹਾਉਣ ਦੌਰਾਨ 10–15 ਸੈਕਿੰਡ ਇਸ ’ਤੇ ਵੱਖਰਾ ਧਿਆਨ ਦਿਓ
-
ਸਾਫ਼ ਕਰਨ ਤੋਂ ਬਾਅਦ ਥਾਂ ਨੂੰ ਪੂਰੀ ਤਰ੍ਹਾਂ ਸੁੱਕਾ ਕਰਨਾ ਬਹੁਤ ਜ਼ਰੂਰੀ ਹੈ
-
ਜੇ ਨਾਭੀ ਵਿੱਚ ਬਦਬੂ ਜਾਂ ਚਿਭੜ ਜਿਹਾ ਪਦਾਰਥ ਬਣ ਰਿਹਾ ਹੈ ਤਾਂ ਡਰਮੈਟੋਲੋਜਿਸਟ ਨਾਲ ਸੰਪਰਕ ਕਰੋ
ਸਫ਼ਾਈ ਸਿਰਫ਼ ਬਾਹਰਲੀ ਨਹੀ, ਹਰ ਕੋਨੇ ਤੱਕ ਜਰੂਰੀ
ਮਾਹਿਰਾਂ ਦਾ ਕਹਿਣਾ ਹੈ ਕਿ ਸਰੀਰ ਦੇ ਉਹ ਹਿੱਸੇ ਜਿਨ੍ਹਾਂ ’ਤੇ ਸਾਡਾ ਧਿਆਨ ਘੱਟ ਜਾਂਦਾ ਹੈ, ਉੱਥੇ ਇਨਫੈਕਸ਼ਨ ਤੇ ਬੈਕਟੀਰੀਆ ਦੇ ਵਧਣ ਦੀ ਸੰਭਾਵਨਾ ਵੱਧ ਹੁੰਦੀ ਹੈ।
ਨਾਭੀ ਵੀ ਉਹਨਾਂ ਵਿੱਚੋਂ ਇਕ ਹੈ—ਛੋਟੀ ਜਿਹੀ ਥਾਂ, ਪਰ ਸਰੀਰ ਦੀ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੀ।

